ਕੇਂਦਰ ਸਰਕਾਰ ਨੂੰ ਕੇਸ ਰੱਦ ਕਰਵਾਉਣ ਦੀ ਕੀਤੀ ਮੰਗ
ਧੂਰੀ, 10 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਬਜਰੰਗ ਦਲ ਪੰਜਾਬ ਦੇ ਧੂਰੀ ਮੰਡਲ ਪ੍ਰਧਾਨ ਟਿੰਕੂ ਜਿੰਦਲ, ਵਾਈਸ ਪ੍ਰਧਾਨ ਸੰਜੀਵ ਬਾਂਸਲ ਅਤੇ ਜਨਰਲ
ਸਕੱਤਰ ਸੰਜੇ ਸ਼ਰਮਾ ਨੇ ਜੰੰਮੂ-ਕਸ਼ਮੀਰ ਪੁਲਿਸ ਵਲੋਂ ਭਾਰਤੀ ਸੈਨਾ ਦੇ ਜਵਾਨਾਂ ਉਪਰ ਦਰਜ ਕੀਤੇ ਕੇਸਾਂ ਦੀ ਨਿੰਦਾ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇੱਕ ਤਾਂ ਸੈਨਾ ਦੇ ਜਵਾਨਾਂ ਉਪਰ ਪੱਥਰ ਮਾਰਣ ਵਾਲਿਆਂ `ਤੇ ਹੋਏ ਕੇਸ ਵਾਪਸ ਲਏ ਜਾ ਰਹੇ ਹਨ, ਦੂਜਾ ਆਪਣੀ ਜਾਨ `ਤੇ ਖੇਡ ਕੇ ਦੇਸ਼ ਵਿੱਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਵਾਲੇ ਜਵਾਨਾਂ `ਤੇ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।ਉਹਨਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਸੈਨਾ ਦੇ ਜਵਾਨਾਂ ਉੱਪਰ ਦਰਜ ਹੋਏ ਕੇਸ ਰੱਦ ਕੀਤੇ ਜਾਣ ਅਤੇ ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ, ਤਾਂ ਜੋ ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰ ਅੱਗੇ ਤੋਂ ਸੁਚੇਤ ਰਹਿਣ। ਇਸ ਮੌਕੇ ਓਮ ਪ੍ਰਕਾਸ਼, ਮੋਨੂੰ ਗਰਗ, ਦਿਨੇਸ਼ ਸਿੰਗਲਾ, ਸੌਰਭ ਜੋਸ਼ੀ, ਅਮੀਰ ਸਿੰਘ ਯਾਦਵ, ਜੱਸੀ, ਚਮਕੌਰ ਸਿੰਘ, ਸਰਬਜੀਤ, ਰੋਹਿਤ ਅਤੇ ਮੰਗਲ ਆਦਿ ਵੀ ਹਾਜ਼ਰ ਸਨ।
Check Also
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …
Punjab Post Daily Online Newspaper & Print Media