Monday, April 13, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਉਜ਼ਿਅਮ ਦਾ ਕੰਮ ਹੋਇਆ ਮੁਕੰਮਲ – ਉਦਘਾਟਨ 28 ਨੂੰ

ਹਜ਼ੂਰ ਸਾਹਿਬ, (ਨਾਦੇੜ), 11 ਫਰਵਰੀ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) –  ਗੁਰਦੁਆਰਾ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਧਾਨ ਅਤੇ ਮੁੰਬਈ ਦੇ ਵਿਧਾਇਕ ਤਾਰਾ ਸਿੰਘ ਨੇ ਕਿਹਾ ਹੈ ਕਿ ਪਿਛਲੇ 10-12 ਸਾਲਾਂ ਤੋਂ ਬਣ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਾਈਵ ਮਿਉਜ਼ਿਅਮ ਦਾ ਕੰਮ ਆਖਿਰਕਾਰ ਮੁਕੰਮਲ ਹੋਣ ਵਾਲਾ ਹੈ ਅਤੇ ਆਉਣ ਵਾਲੇ ਸਮੇਂ 28 ਫਰਵਰੀ ਤੱਕ ਮਿਉਜ਼ਿਅਮ ਦਾ ਉਦਘਾਟਨ ਕੀਤਾ ਜਾਵੇਗਾ ਤੇ ਜਨਤਾ ਵਾਸਤੇ ਖੋਹਲ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਮਿਉਜ਼ੀਅਮ ਦੇ ਨਿਰਮਾਣ ਵਾਸਤੇ ਗੁਰਦੁਆਰਾ ਬੋਰਡ ਵਲੋਂ ਕਰੀਬ 6 ਕਰੋੜ ਰੁਪਏ ਖਰਚ ਕੀਤੇ ਹਨ।ਮਿਉਜ਼ਿਅਮ ਵਿਚ ਦਾਖਲੇ ਵਾਸਤੇ 20 ਰੁਪਏ ਦੀ ਟਿਕਟ ਲਗਾਈ ਜਾਵੇਗੀ।
ਪ੍ਰਧਾਨ ਤਾਰਾ ਸਿੰਘ ਨੇ ਹਜੂਰ ਸਾਹਿਬ ਦੀ ਸਾਧ ਸੰਗਤ ਨੂੰ ਡਿਵੈਲਪਮੈਂਟ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨ੍ਹਾਂ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਵੀ ਧੰਨਵਾਦ ਕੀਤਾ।ਜਿੰਨਾਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਜਨਮ ਦਿਹਾੜੇ ਵਾਸਤੇ ਜਾਰੀ ਕੀਤੀ ਗਈ ਰਾਸ਼ੀ `ਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਚੇਅਰ ਵਾਸਤੇ 22 ਕਰੋੜ ਰੁਪਏ ਦਿੱਤੇ ਗਏ।ਉਨਾਂ ਕਿਹਾ ਕਿ ਗੁਰਦੁਆਰਾ ਬੋਰਡ ਵਲੋਂ ਨਵੇਂ ਮਹਿਲਾ ਸਿਲਾਈ ਕੇਂਦਰ ਦੀ ਇਮਾਰਤ ਦਾ ਕੰਮ 11 ਫਰਵਰੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।

ਪ੍ਰੈਸ ਕਾਨਫਰੰਸ ਵਿਚ ਹੰਗਾਮਾ
ਪ੍ਰਧਾਨ ਤਾਰਾ ਸਿੰਘ ਦੀ ਪ੍ਰੈਸ ਕਾਨਫਰੰਸ ਵਿੱਚ ਗੁਰਦੁਆਰਾ ਬੋਰਡ ਦੇ ਮੈਂਬਰ ਸੁਰਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਪੁਜਾਰੀ ਨੇ ਪਦੋਸ਼ ਲਾਏ ਕਿ ਮਿਉਜ਼ੀਅਮ ਦੇ ਕੰਮਾਂ ਵਿਚ ਵੱਡੀ ਧਾਂਧਲੀ ਕੀਤੀ ਗਈ ਹਨ। ਜਦਕਿ ਤਾਰਾ ਸਿੰਘ ਅਤੇ ਕੁੱਝ ਮੇਂਬਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਸਮੇਂ ਕੁੱਝ ਸਿੱਖ ਨੌਜਵਾਨਾਂ ਵਲੋਂ ਵੀ ਨਾਅਰੇਬਾਜੀ ਕੀਤੀ ਗਈ ਅਤੇ ਪੁਰਾਣੇ ਅਧਿਕਾਰੀ ਡੀ.ਪੀ ਸਿੰਘ ਨੂੰ ਮੁੜ ਨਿਯੁੱਕਤ ਨਾ ਕਰਨ ਦੀ ਮੰਗ ਕੀਤੀ ਗਈ।ਪਰ ਪ੍ਰਧਾਨ ਤਾਰਾ ਸਿੰਘ ਇਸ ਮਾਮਲੇ `ਤੇ ਖਾਮੋਸ਼ ਰਹੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply