Monday, April 13, 2026

ਟਾਈਟਲਰ ਨੂੰ ਕਾਂਗਰਸ ਪਾਰਟੀ `ਚੋਂ ਕੱਢਿਆ ਜਾਵੇ – ਤਾਰਾ ਸਿੰਘ

ਹਜ਼ੂਰ ਸਾਹਿਬ, (ਨਾਦੇੜ), 11 ਫਰਵਰੀ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) –  ਗੁਰਦੁਆਰਾ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਧਾਨ ਅਤੇ ਮੁੰਬਈ ਦੇ PPN1102201810ਵਿਧਾਇਕ ਤਾਰਾ ਸਿੰਘ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਸਟਿੰਗ ਆਪਰੇਸ਼ਨ ਵਿਚ ਖੁਲਾਸਾ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਜਗਦੀਸ਼ ਟਾਈਟਲਰ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਦੇਂਦੀ, ਪਰ ਦੁੱਖ ਦੀ ਗੱਲ ਹੈ ਕਿ ਹੁਣ ਤਕ ਪਾਰਟੀ ਨੇ ਉਸ ਗੰਭੀਰ ਵਿਸ਼ੇ `ਤੇ ਕੋਈ ਫੈਸਲਾ ਨਹੀਂ ਕੀਤਾ।ਤਾਰਾ ਸਿੰਘ ਨੇ ਅਗੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਕਾਂਗਰਸ ਪਾਰਟੀ ਦੇ ਮੁਖੀ ਰਾਹੁਲ ਗਾਂਧੀ ਨੂੰ ਪੱਤਰ ਭੇਜ ਕੇ ਇਹ ਮੰਗ ਕਰਨਗੇ ਕਿ ਨਿਰਦੋਸ਼ ਸਿੱਖਾਂ ਦੀ ਹਤਿਆਵਾਂ ਵਿਚ ਸ਼ਾਮਿਲ ਵਿਅਕਤੀਆਂ ਨੂੰ ਤੁਰੰਤ ਕਾਂਗਰਸ ਪਾਰਟੀ ਤੋਂ ਬਾਹਰ ਕੀਤਾ ਜਾਵੇ।ਉਨਾਂ ਕਿਹਾ ਕਿ ਕਾਂਗਰਸ ਵਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਬਹੁਤ ਗੰਭੀਰ ਵਿਸ਼ਾ ਹੈ।
ਇਸ ਮੌਕੇ ਹਜੂਰ ਸਾਹਿਬ ਬੋਰਡ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਸਕੱਤਰ ਭਾਗੇਇੰਦਰ ਸਿੰਘ ਘੜੀਸਾਜ਼, ਸਭਾਪਤੀ ਅਮਰੀਕਸਿੰਘ ਵਾਸਰੀਕਰ, ਬੁਲਾਰਾ ਸਰਜੀਤ ਸਿੰਘ ਗਿੱਲ, ਸ਼ੇਰ ਸਿੰਘ ਫੌਜੀ, ਰਾਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਮੈਂ੍ਬਰ, ਰਣਜੀਤ ਸਿੰਘ ਕਾਮਠੇਕਰ, ਇਕਬਾਲ ਸਿੰਘ ਸਬਲੋਕ, ਰਵਿੰਦਰ ਸਿੰਘ ਬੁੰਗਾਈ, ਰਣਜੀਤ ਸਿੰਘ ਚਿਰਾਗੀਆਂ, ਹਰਜੀਤ ਸਿੰਘ ਕੜੇਵਾਲੇ, ਨਾਰਾਇਨ ਸਿੰਘ ਨੰਬਰਦਾਰ ਤੇ ਹੋਰ ਪਤਵੰਤੇ ਹਾਜਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply