Sunday, December 22, 2024

ਬਿਲਡਿੰਗ ਵਿਹੂਣੇ ਸਰਕਾਰੀ ਮਿਡਲ ਸਕੂਲ ਚੱਕ ਔਲ ਲਈ ਔਜਲਾ ਵਲੋਂ 15 ਲੱਖ ਦੇਣ ਦਾ ਐਲਾਨ

ਸੱਕੀ ਨਾਲੇ `ਤੇ ਬਣੇ ਖਸਤਾ ਹਾਲਤ ਪੁੱਲ ਲਈ ਵੀ ਗ੍ਰਾਂਟ ਦੇਣ ਦਾ ਐਲਾਨ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਣੇ ਸਰਹੱਦੀ ਖੇਤਰ ਦੇ ਪਿੰਡ ਚੱਕ PPN1102201815ਔਲ ਦੇ ਸਰਕਾਰੀ ਮਿਡਲ ਸਕੂਲ ਦੇ ਖੁੱਲੇ ਅਸਮਾਨ ਹੇਠ ਪੜਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਛੱਤ ਮੁਹੱਈਆ ਕਰਵਾਉਣ ਲਈ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮਦਦ ਭਰੇ ਹੱਥ ਵਧਾਉਂਦਿਆਂ ਐਮ.ਪੀ ਕੋਟੇ ਵਿਚੋਂ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪਿਛਲੇ ਦਿਨੀ ਮੀਡੀਆ ਵਿੱਚ ਆਈ ਖਬਰ ਨੂੰ ਪੜ੍ਹਕੇ ਔਜਲਾ ਅੱਜ ਸਰਕਾਰੀ ਮਿਡਲ ਸਕੂਲ ਚੱਕ ਔਲ ਵਿਖੇ ਵਿਸੇਸ਼ ਤੌਰ `ਤੇ ਪੁੱਜੇ ਅਤੇ ਬਿਲਡਿੰਗ ਵਿਹੂਣੇ ਸਕੂਲ ਨੂੰ ਦੇਖਦਿਆਂ ਮੌਕੇ ਤੇ ਹੀ ਜਿਥੇ ਸਕੂਲ ਦੀ ਬਿਲਡਿੰਗ ਲਈ 15 ਲੱਖ ਰੁਪਏ ਦੇਣ ਦਾ ਐਲਾਣ ਕੀਤਾ।ਉਥੇ ਹੀ ਪਿੰਡ ਚੱਕ ਔਲ ਦੇ ਨਜ਼ਦੀਕ ਵੱਗਦੇ ਸੱਕੀ ਨਾਲੇ `ਤੇ ਬਣੇ ਲੋਹੇ ਦੇ ਪੁੱਲ ਦੀ ਥਾਂ `ਤੇ ਪੱਕਾ ਅਤੇ ਖੁੱਲਾ ਪੁਲ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ।ਔਜਲਾ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਸੱਕੀ ਨਾਲੇ `ਤੇ ਬਣੇ ਖਸਤਾ ਹਾਲਤ ਲੋਹੇ ਦੇ ਪੁੱਲ `ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇਸ ਪੁੱਲ ਤੋਂ ਸਿਰਫ ਖਾਲੀ ਟਰੈਕਟਰ ਟਰਾਲੀ ਹੀ ਲੰਘ ਸਕਦੀ ਹੈ ਜਦਕਿ ਫਸਲ ਨਾਲ ਭਰੀ ਟਰਾਲੀ ਨੂੰ 5 ਤੋਂ 10 ਕਿਲੋਮੀਟਰ ਦੂਰ ਦੇ ਰਸਤੇ ਰਾਹੀਂ ਪਿੰਡ ਲਿਜਾਇਆ ਜਾ ਸਕਦਾ ਹੈ।ਔਜਲਾ ਨੇ ਪਿੰਡ ਚੱਕ ਔਲ ਤੋਂ ਅਜਨਾਲਾ ਨੂੰ ਜੋੜਨ ਵਾਲੀ ਖਸਤਾ ਹਾਲਤ ਸੜਕ ਨੂੰ ਵੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਉਣ ਦਾ ਐਲਾਨ ਕੀਤਾ।ਔਜਲਾ ਨੇ ਦੱਸਿਆ ਕਿ ਚੱਕ ਔਲ-ਕਮੀਰਪੁਰਾ ਨਜ਼ਦੀਕ ਸਥਾਈ ਪੁੱਲ ਬਨਣ ਨਾਲ ਜਿਥੇ ਕਿਸਾਨਾਂ ਨੂੰ ਆਪਣੀ ਫਸਲ ਸਾਂਭਣ ਵਿੱਚ ਸਹੂਲਤ ਮਿਲੇਗੀ, ਉਥੇ ਹੀ ਚੱਕ ਔਲ ਤੋਂ ਅਜਨਾਲਾ ਤੱਕ ਅੰਤਰਰਾਸ਼ਟਰੀ ਮਿਆਰ ਦੀ ਸੜਕ ਬਨਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਅਜਨਾਲਾ-ਅੰਮ੍ਰਿਤਸਰ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ।ਇਸ ਮੌਕੇ ਔਜਲਾ ਨਾਲ ਕਾਂਗਸਰੀ ਆਗੂ ਸੋਨੂੰ ਜਾਫਰ, ਸਮਸ਼ੇਰ ਸਿੰਘ, ਹਰਜੀਤ ਸਿੰਘ ਸਾ: ਸਰਪੰਚ, ਸੁਖਦੇਵ ਸਿੰਘ, ਜਗਜੀਤ ਸਿੰਘ, ਜਗਦੀਸ਼ ਮਸੀਹ, ਜਸਕਰਨ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply