ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ
ਕੈਂਪਸ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਯੋਜਤ ਆਲ ਇੰਡੀਆ ਇੰਟਰਵਰਸਿਟੀ ਤਾਇਕਵਾਂਡੋ (ਇਸਤਰੀਆਂ) ਚੈਂਪੀਅਨਸ਼ਿਪ ਵੀ ਜਿੱਤ ਲਈ।ਇਸ ਤੋਂ ਪਹਿਲਾਂ ਵੀ ਪੁਰਸ਼ਾਂ ਦੀ ਇਹ ਚੈਂਪੀਅਨਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੇ ਹਾਸਲ ਕੀਤੀ ਸੀ।ਇਸਤਰੀਆਂ ਦੀ ਇਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਸਲ ਕੀਤਾ ਜਦੋਂਕਿ ਕੁਰਕੁਸ਼ੇਤਰਾ ਯੂਨੀਵਰਸਿਟੀ ਕੁਰਕੁਸ਼ੇਤਰਾ ਤੀਜੇ ਸਥਾਨ ‘ਤੇ ਰਹੀ।
ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲੜਕੀਆਂ ਦੀਆਂ 110 ਟੀਮਾਂ ਦੇ 500 ਖਿਡਾਰਨਾਂ ਨੇ ਭਾਗ ਲਿਆ।ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ, ਕੋਚ ਅਤੇ ਹੋਰ ਅਧਿਕਾਰੀਆਂ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।ਇਸ ਚੈਂਪੀਅਨਸ਼ਿਪ ਦੌਰਾਨ ਹੋਏ ਮੁਕਾਬਲਿਆਂ ਵਿਚ ਵੱਖ ਵੱਖ ਵਰਗਾਂ ਦੀਆਂ ਟੀਮਾਂ ਜਿਵੇਂ 46 ਕਿੱਲੋ; 46 ਤੋਂ ਉਪਰ ਅਤੇ 49 ਕਿੱਲ ਤਕ; 49 ਤੋਂ ਉਪਰ ਤੇ 53 ਕਿਲੋ ਤਕ; 53 ਤੋਂ ਉਪਰ ਤੇ 57 ਕਿੱਲੋ ਤਕ; 57 ਤੋਂ ਉਪਰ ਤੇ 62 ਕਿੱਲੋ ਤਕ; 62 ਤੋਂ ਉਪਰ ਤੇ 67 ਕਿੱਲੋ ਤਕ; 67 ਤੋਂ ਉਪਰ ਅਤੇ 73 ਕਿੱਲੋ ਤਕ ਅਤੇ ਓਵਰ +73 ਕਿੱਲੋ ਵਰਗ ਦੀਆਂ ਟੀਮਾਂ ਨੇ ਭਾਗ ਲਿਆ ਸੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media