ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਇੰਗਲਿਸ਼ ਵਿਭਾਗ ਨੇ ‘ਇਮਪਰੂਵਿੰਗ ਰਾਈਟਿੰਗ ਸਕਿਲਸ’ ’ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ’ਚ ਐਸ.ਆਰ ਗੌਰਮਿੰਟ ਕਾਲਜ ਫ਼ਾਰ ਵੂਮੈਨ ਦੀ ਮਾਨਸੀ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਦੇ ਲਿਖਣ ਦੇ ਹੁਨਰਾਂ ਨੂੰ ਸੁਧਾਰਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਉਨ੍ਹਾ ਕਿਹਾ ਕਿ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਸਮੂਹ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਕਮਜ਼ੋਰ ਸ਼ਬਦਾਂਵਲੀ, ਵਿਰਾਮ ਚਿੰਨ੍ਹ ਅਤੇ ਹੋਰਨਾਂ ’ਤੇ ਲਿਖਣ ਦੇ ਨਾਲ-ਨਾਲ ਅਭਿਆਸ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੈਡਮ ਮਾਨਸੀ ਨੇ ਮੁੱਖ ਤੱਤਾਂ ’ਤੇ ਰੌਸ਼ਨੀ ਪਾਈ, ਜੋ ਕਿ ਪ੍ਰੀ-ਲਿਟਿੰਗ, ਰਾਇਟਿੰਗ, ਰਿਸਪਾਂਸ, ਰਵੀਜਨ, ਸਵੈ ਐਡੀਟਿੰਗ ਅਤੇ ਪਬਲਿਸ਼ਿੰਗ ਵਰਗੇ ਵਧੀਆ ਪੈਰਾਗ੍ਰਾਫ ਲਈ ਲੋੜੀਂਦੇ ਹਨ।
ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਵੇਚਣ ਵਾਲੇ ਅਮਰੀਕੀ ਲੇਖਕ ਅਤੇ ਸਿਆਸਤਦਾਨ, ਜੌਨ ਰੇ ਗ੍ਰੀਸ਼ਮ ਦਾ ਜ਼ਿਕਰ ਕਰਕੇ ਸਧਾਰਣ ਸ਼ਬਦਾਵਲੀ ਅਤੇ ਸਿੱਧੇ ਵਿਚਾਰਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਇਸ ਪਹਿਲਕਦਮੀ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਐਕਸਪੋਜਰ ਦਿੱਤੇ ਹਨ। ਇਸ ਮੌਕੇ ਡਾ. ਮਨਪ੍ਰੀਤ ਕੌਰ ਵਿਭਾਗ ਮੁੱਖੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …