Saturday, July 25, 2026

ਹਮਲੇ `ਚ ਜਖਮੀ ਦੁਕਾਨਦਾਰ ਹਸਪਤਾਲ ਦਾਖਲ

ਜੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬਾਗ ਵਾਲਾ ਖੂਹ ਸਥਿਤ ਕਰਿਆਨੇ ਦੀ ਦੁਕਾਨ ਅੰਦਰ PPN2402201801ਵੜ ਕੇ ਦੁਕਾਨ ਮਾਲਿਕ ਨੂੰ ਗੰਭੀਰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਰਕਾਰੀ ਮਾਨਾਵਾਲਾ ਹਸਪਤਾਲ ਵਿਚ ਜ਼ੇਰੇ ਇਲਾਜ ਦੁਕਾਨ ਮਾਲਕ ਜਗਦੀਸ਼ ਲਾਲ ਨਾਲ ਮੌਜੂਦ ਉਸ ਦੇ ਲੜਕੇ ਰਾਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਕਰੀਬ 11.30 ਵਜੇ ਜਦੋ ਉਸ ਦੇ ਪਿਤਾ ਦੁਕਾਨ `ਤੇ ਇਕੱਲੇ ਸਨ ਤਾਂ ਸਥਾਨਕ ਚੱਕੀ ਵਾਲਾ ਅਤੇ ਉਸ ਦਾ ਲੜਕਾ ਜਿਸ ਨੇ ਕਰਿਆਨੇ ਦੀ ਦੁਕਾਨ ਵੀ ਪਾਈ ਹੈ, ਉਨਾਂ ਦੀ ਦੁਕਾਨ `ਤੇ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ ਅਤੇ ਜਦ ਉਸ ਦੇ ਪਿਤਾ ਜਗਦੀਸ਼ ਲਾਲ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹ ਮਾਰਕੁਟਾਈ ਕਰਨ ਲੱਗ ਪਏ ਅਤੇ ਇਸੇ ਦੌਰਾਨ ਉਹਨਾਂ ਨੇ ਦੁਕਾਨ ਵਿਚੋਂ ਹੀ ਤਿੱਖੀ ਤੇਜ਼ਧਾਰ ਪਕੌੜੇ ਕੱਢਣ ਵਾਲੀ ਖੁਰਪੀ ਨਾਲ ਹਮਲਾ ਕਰ ਕੇ ਸਿਰ ਪਾੜ ਦਿੱਤਾ।ਉਹ ਦੋਨੋ ਪਿਉ ਪੁੱਤਰ ਇਕ ਵਾਰ ਫਿਰ ਦੇਖ ਲੈਣ ਦੀਆਂ ਧਮਕੀਆਂ ਅਤੇ ਲਲਕਾਰੇ ਮਾਰਦੇ ਹੋਏ ਗੱਲੇ ਵਿਚ ਪਏ 2500 ਰੁਪਏ ਦੇ ਕਰੀਬ ਲੈ ਕੇ ਫਰਾਰ ਹੋ ਗਏ।ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੇ ਉਸ ਦੇ ਪਿਤਾ ਨੂੰ ਹਸਪਤਾਲ ਦਾਖਲ ਕਰਵਾਇਆ।ਉਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਚੌਂਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਉਧਰ ਚੌਂਕੀ ਇੰਚਾਰਜ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply