Saturday, March 28, 2026

ਪੀ.ਐਚ.ਡੀ ਚੈਂਬਰ ਵਲੋਂ ਈ ਬਿਲਾਂ ਬਾਰੇ ਵਰਕਸ਼ਾਪ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਵੱਲੋਂ ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ, PPN0103201807ਫੂਡ ਪ੍ਰੋਸੈਸਿੰਗ ਇੰਡਸਟਰੀ ਐਸੋਸੀਏਸ਼ਨ ਪੰਜਾਬ, ਟੈਕਸਟਾਈਲ ਮੈਨੂਫੈਕਚਰਜ਼ ਐਸੋਸੀਸਏਸ਼ਨ ਅੰਮ੍ਰਿਤਸਰ ਅਤੇ ਕੋਨਾਰਡ-ਐਡੀਨਿਉਰ ਸਟਿਫਟੁਗ ਦੇ ਸਹਿਯੋਗ ਨਾਲ ਵਪਾਰੀਆਂ ਨੂੰ `ਈ ਵੇਅ` ਬਿੱਲਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।ਡਿਪਟੀ ਰੈਜੀਡੈਂਟ ਐਡੀਟਰ ਰਮਨੀਤ ਕੌਰ ਨੇ ਦੱਸਿਆ ਕਿ ਨਵੇਂ ਲਾਗੂ ਹੋਏ `ਈ ਵੇਅ` ਬਿੱਲ ਬਾਰੇ ਜਾਣੂੰ ਹੋਣਾ ਸਾਰੇ ਵਪਾਰੀਆਂ ਲਈ ਜ਼ਰੂਰੀ ਹੈ, ਤਾਂ ਜੋ ਵਪਾਰ ਅਸਾਨੀ ਤੇ ਬਿਨਾਂ ਕਿਸੇ ਕਾਨੂੰਨੀ ਅੜਚਨ ਦੇ ਕੀਤਾ ਜਾ ਸਕੇ।
ਸੀ.ਏ ਭਵੇਸ਼ ਮਹਾਜਨ ਨੇ ਦੱਸਿਆ ਕਿ ਅੰਤਰਰਾਜੀ ਵਪਾਰ ਮੌਕੇ ਹੋਣ ਵਾਲੀ ਢੋਆ-ਢੁਆਈ ਲਈ ਇਹ ਈ ਬਿਲ 1 ਅਪ੍ਰੈਲ 2018 ਤੋਂ ਲਾਗੂ ਹੋ ਜਾਵੇਗਾ।ਉਨਾਂ ਦੱਸਿਆ ਕਿ 50 ਹਜ਼ਾਰ ਤੋਂ ਉਪਰ ਮੁੱਲ ਦੀ ਕੋਈ ਵੀ ਵਸਤੂ ਕਿਧਰੇ ਵੀ ਰਾਜ ਜਾਂ ਰਾਜ ਤੋਂ ਬਾਹਰ ਭੇਜਣ ਤੋਂ ਪਹਿਲਾਂ ਆਨ ਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।ਇਸ ਨਾਲ ਸਪਲਾਈਰ ਅਤੇ ਟਰਾਂਸਪੋਰਟਰ ਨੂੰ ਇਸ ਮਾਲ ਦਾ ਈ ਬਿਲ ਮਿਲੇਗਾ।ਐਡਵੋਕੇਟ ਪਵਨ ਪਾਹਵਾ ਨੇ ਇਸ ਮੌਕੇ ਦੱਸਿਆ ਕਿ ਹਵਾਈ ਅੱਡੇ, ਬੰਦਰਗਾਹ, ਏਅਰ ਕਾਰਗੋ ਕੰਪਲੈਕਸ ਅਤੇ ਲੈਂਡ ਕਸਟਮ ਸਟੇਸ਼ਨ ਤੋਂ ਚੁੱਕੇ ਮਾਲ ਲਈ ਈ ਬਿਲ ਦੀ ਲੋੜ ਨਹੀਂ ਹੋਵੇਗੀ।ਇਸੇ ਤਰਾਂ ਜੇਕਰ ਇਕ ਵਾਹਣ ਤੋਂ ਸਮਾਨ ਦੂਸਰੇ ਵਹੀਕਲ ਵਿਚ ਤਬਦੀਲ ਕੀਤਾ ਹੈ ਤਾਂ ਨਵਾਂ ਈ ਬਿਲ ਚਾਹੀਦਾ ਹੋਵੇਗਾ।ਦੀਪਕ ਖੰਨਾ ਵਾਈਸ ਪ੍ਰਧਾਨ ਟੈਕਸਟਾਈਲ ਐਸੋਸੀਏਸ਼ਨ ਨੇ ਆਏ ਵਪਾਰੀਆਂ ਤੇ ਮਾਹਿਰਾਂ ਨੂੰ ਜੀ ਆਇਆਂ ਕਿਹਾ।ਉਨਾਂ ਕਿਹਾ ਕਿ ਨਵੇਂ ਕਾਨੂੰਨ ਬਾਰੇ ਜਾਣਕਾਰੀ ਹੋਣੀ ਸਾਡੇ ਸਾਰੇ ਵਪਾਰੀ ਭਰਾਵਾਂ ਲਈ ਬੜੀ ਜ਼ਰੂਰੀ ਹੈ ਅਤੇ ਚੈਂਬਰ ਵੱਲੋਂ ਕੀਤੀ ਇਸ ਕੋਸ਼ਿਸ਼ ਲਈ ਧੰਨਵਾਦੀ ਹਾਂ।ਜਸਦੀਪ ਸਿੰਘ ਮੱਕੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਖੋਸਲਾ, ਰਾਕੇਸ਼ ਠੁਕਰਾਲ, ਤਰਲੋਕ ਚੰਦ ਖੰਨਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply