Friday, September 4, 2026

ਕੀਮਤ

          ਬੇਅੰਤ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ ਜਾ ਰਿਹਾ ਸੀ।ਕਈ ਲਾਲ ਬੱਤੀਆਂ ਪਾਰ ਕਰ ਗਿਆ ਤੇ ਸਪੀਡ ਲਿਮਟ ਦੀ ਵੀ ਪ੍ਰਵਾਹ ਨਾ ਕੀਤੀ। ਅਚਾਨਕ ਇੱਕ ਪੁਲਿਸ ਦੀ ਗੱਡੀ ਮੂਹਰੇ ਆਣ ਰੁਕੀ।ਇਕਦਮ ਬਰੇਕ ਮਾਰੀ ਤੇ ਜਾ ਪਹੁੰਚਾ ਵੱਡੇ ਸਾਹਿਬ ਕੋਲ।ਸਾਹਿਬ ਨੇ ਚਲਾਨ ਕੱਟ ਕੇ ਹੱਥ ‘ਚ ਫੜਾਉਂਦੇ ਹੋਏ ਕੜਕ ਕੇ ਕਿਹਾ, ‘‘ਜਾ ਕੇ ਚਲਾਨ ਤਾਰ ਦੇਵੀਂ, ਤੂੰ ਕਾਨੂੰਨ ਦੀ ਉਲੰਘਣਾ ਕੀਤੀ ਐ।’’
ਚਲਾਨ ਲੈ ਕੇ ਕਾਰ ਵਿੱਚ ਬੈਠਣ ਲੱਗਾ ਤੇ ਦੇਖਿਆ ਕਿ ਪਿਛਲੀ ਸੀਟ ਤੇ ਐਕਸੀਡੈਂਟ ਵਿੱਚ ਜਖ਼ਮੀ ਮਰੀਜ਼ ਜੋ ਕੁੱਝ ਹੋਸ਼ ਵਿੱਚ ਸੀ, ਕਹਿਣ ਲੱਗਾ, ‘‘ਛੇਤੀ ਹਸਪਤਾਲ ਲੈ ਚੱਲੋ ਜੀ, ਨਾਲੇ ਕੀ ਚੀਜ਼ ਤਾਰਨੀ ਐ ਬਾਈ ਜੀ।ਬੇਅੰਤ ਨੇ ਕਾਰ ਸਟਾਰਟ ਕੀਤੀ ਤੇ ਏਨਾ ਹੀ ਕਿਹਾ ‘ਭਰਾਵਾ ਤੇਰੀ ਜਾਨ ਬਚਾਉਣ ਦੀ ਕੀਮਤ ਤਾਰਨੀ ਆ।

Rminder Faridkotia

ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ – 98159-53929

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply