ਸਕੂਲ ਦੇ ਪ੍ਰਿੰਸੀਪਲ ਵੱਲੋਂ ਸਵੇਰੇ ਦੀ ਸਭਾ `ਚ ਵਿਦਿਆਰਥੀਆਂ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਸੀ, `ਇਸ ਵਾਰੀ ਨਕਲ ਨਹੀਂ ਹੋਣੀ ਪੜ੍ਹ ਲਵੋ ਨਹੀਂ ਤਾਂ ਸਾਰੇ ਫੇਲ੍ਹ ਹੋ ਜਾਵੋਗੇ` ਬੋਰਡ ਵੱਲੋਂ ਇਸ ਵਾਰੀ ਪੀ੍ਰਖਿਆਵਾਂ ਨੂੰ ਨਕਲ ਰਹਿਤ ਬਨਾਉਣ ਲਈ ਪੀ੍ਰਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ`।
ਪ੍ਰਿੰਸੀਪਲ ਦੀ ਸਖਤ ਚਿਤਾਵਨੀ ਸੁਣ ਕੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਠਠੰਬਰ ਗਏ ਸਨ।ਉਹਨਾਂ ਦੇ ਚਿਹਰਿਆਂ ਤੇ ਨਕਲ ਨਾ ਹੋਣ ਦਾ ਖੌਫ ਸਾਫ ਦਿਖਾਈ ਦੇ ਰਿਹਾ ਸੀ।ਹੁਣ ਉਹਨਾਂ ਨੂੰ ਸੀ.ਸੀ.ਟੀ.ਵੀ ਕੈਮਰੇ ਦੀ ਅੱਖ ਦਾ ਡਰ ਸਤਾਉਣ ਲੱਗਾ ਸੀ।
ਪਰ, ਛੇਵੀਂ ਤੋਂ ਅਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਪ੍ਰਿੰਸੀਪਲ ਦੀ ਗੱਲ ਸੁਣ ਕੇ ਮੁਸਕੜੀਆਂ `ਚ ਹੱਸ ਰਹੇ ਸਨ।ਆਪਸ ਵਿੱਚ ਘੁਸਰ ਮੁਸਰ ਕਰ ਰਹੇ ਸਨ ਕਿ ਸੀ.ਸੀ.ਟੀ.ਵੀ ਕੈਮਰੇ ਦੀ ਅੱਖ ਉਹਨਾਂ ਦਾ ਕੁੱਝ ਵੀ ਵਿਗਾੜ ਨਹੀਂ ਸਕਦੀ।ਉਸ ਦਾ ਕਾਰਣ ਸਕੂਲ ਦੀ ਕੰਧ `ਤੇ ਲਿਖੀ ਇਬਾਰਤ ਸੀ ‘ਅੱਠਵੀਂ ਜਮਾਤ ਤੱਕ ਪੜ੍ਹਦਾ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਕੀਤਾ ਜਾਵੇਗਾ’।
ਗੁਰਮੀਤ ਸਿੰਘ ਭੋਮਾ
ਲੈਕਚਰਾਰ ਰਾਜਨੀਤੀ ਸ਼ਾਸਤਰ
(ਮਾਲਤੀ ਗਿਆਨ ਪੀਠ ਐਵਾਰਡੀ)
ਸਰਕਾਰੀ ਸੀਨੀ. ਸੈਕੰ. ਸਕੂਲ
ਰੰਗੜ ਨੰਗਲ, ਗੁਰਦਾਸਪੁਰ
ਮੋ- 97815-35440