Saturday, September 19, 2026

ਹੋਲਾ ਮਹੱਲਾ ਧਾਰਮਿਕ ਪਰੰਪਰਾਵਾਂ ਦਾ ਸਰੋਤ – ਮੇਅਰ ਕਰਮਜੀਤ ਰਿੰਟੂ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹੋਲਾ ਮਹੁੱਲਾ ਦੇ ਤਿਉਹਾਰ `ਤੇ ਸਮੂਹ PPN02203201803ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਉਨਾਂ ਆਖਿਆ ਕਿ ਦੇਸ਼ ਵਿੱਚ ਮਨਾੲ ਜਾਣ ਵਾਲੇ ਤਿਓਹਾਰਾਂ ਦਾ ਆਪਣਾ ਮਹੱਤਵ ਹੈ।ਹੋਲਾ ਮਹੱਲਾ ਵੀ ਧਾਰਮਿਕ ਪਰੰਪਰਾਵਾਂ ਦਾ ਸਰੋਤ ਹੈ ਜੋ ਪੁਰਾਤਨ ਪਿਛੋਕੜ ਦਰਸ਼ਾਉਂਦਾ ਹੈ ਅਤੇ ਮਨੁੱਖੀ ਜੀਵਨ ਦੇ ਆਚਰਨ ਨੂੰ ਸੁੱਚਾ ਅਤੇ ਉੱਚਾ ਬਨਾਉਣ ਲਈ ਸੇਧ ਦਿੰਦਾ ਹੈ ਉਹਨਾ ਕਿਹਾ ਕਿ ਹਰ ਇਸ ਤਿਉਹਾਰ ਨੂੰ ਆਪਸੀ ਪਿਆ ਤੇ ਭਾਈਚਾਰੇ ਨਾਲ ਮਨਾਉਣਾ ਦੇਸ਼ ਦੀ ਏਕਤਾ ਅਤੇ ਤਰੱਕੀ ਲਈ ਅਹਿਮ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਜਿੱਥੇ ਕਿ ਦੇਸ਼ਾਂ-ਵਿਦੇਸ਼ਾਂ ਤੋਂ ਆ ਕੇ ਸ਼ਰਧਾਲੂ ਧਾਰਮਿਕ ਅਸਥਾਨਾਂ `ਤੇ ਨਤਮਸਤਕ ਹੁੰਦੇ ਹਨ।
ਹੋਲਾ ਮਹੱਲਾ ਦੇ ਸੁਭ ਅਵਸਰ `ਤੇ ਕਾਂਗਰਸ ਪ੍ਰਵਾਸੀ ਸੈਲ ਦੀ ਪ੍ਰਧਾਨ ਸ੍ਰ਼ੀਮਤੀ ਕਮਲਾ ਯਾਦਵ ਨੇ ਆਪਣੇ ਸਾਥੀਆਂ ਨਾਲ ਮੇਅਰ ਨੂੰ ਵਧਾਈ ਦੇਣ ਲਈ ਉਹਨਾਂ ਦੇ ਨਿਵਾਸ ਸਥਾਨ ਵਿਖੇ ਪਹੁੰਚ ਕੇ ਉਹਨਾਂ ਨਾਲ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply