Friday, November 22, 2024

ਮਰੂਤੀ ਸਜੂਕੀ ਮੈਟ੍ਰਿਕ ਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ ਕਰਵਾਏਗੀ 2 ਸਾਲ ਦਾ ਕੋਰਸ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੀ.ਟੀ.ਐਸ ਸਕੀਮ ਤਹਿਤ ਮਰੂਤੀ ਸਜੂਕੀ ਇੰਡੀਆ ਲਿਮਟਿਡ PPN02203201802ਕੰਪਨੀ ਵੱਲੋਂ ਮੈਟ੍ਰਿਕ ਪਾਸ ਅਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ 2 ਸਾਲ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਜਿਸ ਅਧੀਨ ਸਰਕਾਰੀ ਤਕਨੀਕੀ ਸਿੱਖਿਆ ਸੰਸਥਾ (ਆਈ.ਟੀ.ਆਈ) ਲੜਕੇ ਪਠਾਨਕੋਟ ਵਿਖੇ 5 ਮਾਰਚ 2018 ਨੂੰ ਦਾਖਲਾ ਟੈਸਟ ਅਤੇ 6 ਮਾਰਚ 2018 ਨੂੰ ਇੰਟਰਵਿਓੂ ਲਈ ਜਾਵੇਗੀ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਰੂਤੀ ਸਜੂਕੀ ਇੰਡੀਆ ਲਿਮਟਿਡ ਕੰਪਨੀ ਵੱਲੋਂ ਕਰੀਬ 70 ਨੋਜਵਾਨਾਂ ਦੀ ਚੋਣ ਇਸ ਕੋਰਸ ਲਈ ਕੀਤੀ ਜਾਣੀ ਹੈ।ਜਿਸ ਅਧੀਨ ਕੰਪਨੀ ਚੋਣ ਕੀਤੇ ਗਏ ਨੋਜਵਾਨਾਂ ਨੂੰ ਪਹਿਲਾ 2 ਮਹੀਨੇ ਦੀ ਟ੍ਰੈਨਿੰਗ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਦੋ ਸਾਲ ਸਿਖਲਾਈ ਮਰੂਤੀ ਸਜੂਕੀ ਇੰਡੀਆ ਲਿਮਟਿਡ ਕੰਪਨੀ ਦੇ ਗੁੜਗਾਓਂ ਅਤੇ ਮਾਨੇਸਰ ਪਲਾਂਟ ਵਿੱਚ ਦਿੱਤੀ ਜਾਵੇਗੀ।ਇਸ ਸਮੇਂ ਦੋਰਾਨ ਕੰਪਨੀ ਵੱਲੋਂ ਪ੍ਰਤੀ ਨੋਜਵਾਨ ਨੂੰ 11278 ਰੁਪਏ ਭੱਤਾ ਵੀ ਦਿੱਤਾ ਜਾਵੇਗਾ ਅਤੇ ਪਾਸ ਆਊਟ ਸਿਖਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਐਨ.ਸੀ.ਵੀ.ਟੀ. ਸਰਟੀਫਿਕੇਟ ਦਿੱਤਾ ਜਾਵੇਗਾ।ਲਿਖਤ ਪ੍ਰੀਖਿਆ ਦੇ ਲਈ ਸਾਰੇ ਚਾਹਵਾਨ ਉਮੀਦਵਾਰ ਆਪਣੀਆਂ ਵਿਦਿਅਕ ਯੋਗਤਾਵਾਂ ਦੇ ਸਰਟੀਫਿਕੇਟ, ਆਧਾਰ ਕਾਰਡ ਅਤੇ ਫੋਟੋ ਸਹਿਤ ਉਪਰੋਕਤ ਦੱਸੇ ਪਤੇ ਤੇ ਸਵੇਰੇ 9 ਵਜੇ ਹਾਜ਼ਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਪਰੋਕਤ ਕੋਰਸ ਦੇ ਲਈ ਨੋਜਵਾਨ ਨੇ 10ਵੀਂ ਕਲਾਸ ਅੰਗਰੇਜੀ, ਹਿਸਾਬ ਅਤੇ ਸਾਇੰਸ ਵਿਸੇ ਨਾਲ ਰੈਗੂਲਰ ਤੋਰ ਤੇ ਕੀਤੀ ਹੋਵੇ ਅਤੇ ਨੋਜਵਾਨ ਦੀ ਉਮਰ 18 ਤੋਂ 21 ਸਾਲ ਹੋਣੀ ਚਾਹੀਦੀ ਹੈ।ਇਸ ਚੋਣ ਲਈ ਉਮੀਦਵਾਰ ਸਰੀਰਿਕ ਤੋਰ ਤੇ ਪੂਰਨ ਰੂਪ ਵਿੱਚ ਫਿੱਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਕਤ ਕੋਰਸ ਦੇ ਲਈ ਹੋਰ ਜਾਣਕਾਰੀ ਮੋਬਾਇਲ ਨੰਬਰ 79869-26455 ਅਤੇ 8393888005 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply