Monday, March 9, 2026

ਖਾਲਸਾ ਕਾਲਜ ਵਿਖੇ 112ਵੀਂ ਕਾਨਵੋਕੇਸ਼ਨ ਦੌਰਾਨ 1471 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਜੀ.ਐਨ.ਡੀ.ਯੂ ਦੇ ਵੀ.ਸੀ ਡਾ. ਸੰਧੂ ਨੇ ਵਿਦਿਆਰਥੀਆਂ ਨੂੰ ਕਰਮਯੋਗੀ ਬਣਨ ਦੀ ਦਿੱਤੀ ਸਲਾਹ
ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਅੱਜ 112ਵੀਂ PPN0503201807ਸਲਾਨਾ ਕਾਨਵੋਕੇਸ਼ਨ ਦੌਰਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: (ਡਾ.) ਜਪਸਾਲ ਸਿੰਘ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨਾਲ ਮਿਲ ਕੇ 1471 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਪ੍ਰੇਰਿਤ ਕਰਦਿਆਂ ਡਾ. ਸੰਧੂ ਨੇ ਕਿਹਾ ਕਿ ਡਿਗਰੀਆਂ ਪ੍ਰਾਪਤ ਕਰਨਾ ਹੀ ਕਾਫ਼ੀ ਨਹੀਂ, ਜੀਵਨ ’ਚ ਕਾਮਯਾਬੀ ਲਈ ਵਿਦਿਆਰਥੀਆਂ ਨੂੰ ਕਰਮਯੋਗੀ ਬਣਨਾ ਹੋਵੇਗਾ।
ਡਾ. ਸੰਧੂ ਨੇ ਕਿਹਾ ਕਿ ਵਿੱਦਿਆ ਸਫ਼ਲਤਾ ਦੇ ਅਨੇਕਾਂ ਦਰਵਾਜੇ ਖੋਲ੍ਹਦੀ ਹੈ ਅਤੇ ਮਿਹਨਤ ਸਦਕਾ ਹੀ ਵਿਦਿਆਰਥੀ ਸਿਖ਼ਰਾਂ ਹਾਸਲ ਕਰਦੇ ਹਨ।ਉਨ੍ਹਾਂ ਸਮੂਹ ਵਿੱਦਿਅਕ ਸੰਸਥਾਵਾਂ ਨੂੰ ਵਿੱਦਿਅਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਵੇਂ ਨਵੇਂ ਪਲਾਨ ਅਪਨਾ ਕੇ ਚੋਟੀ ’ਤੇ ਲਿਜਾਉਣ ’ਤੇ ਵੀ ਜ਼ੋਰ ਦਿੱਤਾ।PPN0503201808
ਇਸ ਤੋਂ ਪਹਿਲਾਂ ਕਾਲਜ ਪਹੁੰਚਣ ’ਤੇ ਕੌਂਸਲ ਦੇ ਪ੍ਰਧਾਨ  ਮਜੀਠੀਆ, ਡਾ. ਜਸਪਾਲ ਸਿੰਘ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕੀਤਾ।
ਮਜੀਠੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਵਿਦੇਸ਼ਾਂ ’ਚ ਵਿੱਦਿਅਕ ਹਾਸਲ ਕਰਨ ਲਈ ਪਲਾਨ ਕਰ ਰਹੇ ਸੂਬੇ ਦੇ ਵਿਦਿਆਰਥੀਆਂ ’ਤੇ ਗੰਭੀਰਤਾ ਵਿਖਾਉਂਦੇ ਹੋਏ ਕਿਹਾ ਕਿ ਸਮੂਹ ਵਿੱਦਿਅਕ ਅਦਾਰਿਆਂ ਨੂੰ ਆਪਣੀ ਕਾਰਜਪ੍ਰਣਾਲੀ ਅਤੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਤਿ ਜਰੂਰਤ ਹੈ।ਕਿਉਂਕਿ ਸਾਡੇ ਦੇਸ਼ ਦੇ ਹੋਣਹਾਰ ਅਤੇ ਕਾਬਿਲ ਵਿਦਿਆਰਥੀ ਜੋ ਦੇਸ਼ ਦਾ ਭਵਿੱਖ ਹਨ ਵਿਦੇਸ਼ੀ ਵਿੱਦਿਅਕ ਅਦਾਰਿਆਂ ’ਚ ਪੜ੍ਹਾਈ ਗ੍ਰਹਿਣ ਲਈ ਹਰੇਕ ਪ੍ਰਕਾਰ ਦਾ ਯਤਨ ਕਰ ਰਹੇ ਹਨ, ਚਾਹੇ ਉਹ ਗ਼ਲਤ ਢੰਗ ਹੀ ਕਿਉਂ ਨਾ ਹੋਵੇ।ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ’ਚ ਪ੍ਰੋਫੈਸ਼ਨਲ ਵਿੱਦਿਆ ਦਾ ਇਕ ਪ੍ਰਵਾਹ ਜ਼ੋਰਾਂ ’ਤੇ ਹੈ, ਜਿਸ ਸਦਕਾ ਸਾਡੀਆਂ ਸੰਸਥਾਵਾਂ ਨੂੰ ਵੀ ਮੌਜ਼ੂਦਾ ਹਾਲਾਤਾਂ ਮੁਤਾਬਕ ਵਿੱਦਿਅਕ ਪ੍ਰਣਾਲੀ ’ਚ ਬਦਲਾਅ ਲਿਆਉਣਾ ਲਾਜ਼ਮੀ ਹੈ।ਮਜੀਠੀਆ ਨੇ ਇਹ ਵੀ ਕਿਹਾ ਕਿ ਵਿੱਦਿਆ ਦਾ ਮੁੱਖ ਉਦੇਸ਼ ਕਦਰਾਂਕੀਮਤਾਂ ਨੂੰ ਉਜਾਗਰ ਕਰਨਾ ਹੈ।
ਛੀਨਾ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਅਜੋਕੇ ਦੌਰ ’ਤੇ ਝਾਤ ਮਾਰਦਿਆਂ ਉਚੇਰੀ ਵਿੱਦਿਆ ਅਤੇ ਚੰਗੇ ਆਚਰਨ ’ਤੇ ਜ਼ੋਰ ਦਿੰਦਿਆ ਜੀਵਨ ਸ਼ੈਲੀ ਨੂੰ ਮਜ਼ਬੂਤ ਕਰਨ ਦੀ ਗੱਲ ਨੂੰ ਦੁਹਰਾਇਆ ਅਤੇ ਹਰੇਕ ਖੇਤਰ ’ਚ ਮਰਦਾਂ ਨਾਲ ਹਮਕਦਮ ਹੋ ਕੇ ਚਲ ਰਹੀ ਔਰਤਾਂ ਦੇ ਵਿੱਦਿਆ ਪ੍ਰਸਾਰ ਨੂੰ ਤੇਜ਼ ਕਰਨ ’ਤੇ ਵੀ ਜ਼ੋਰ ਦਿੱਤਾ।
ਡਾ. ਸੰਧੂ ਨੇ ਕਿਹਾ ਕਿ ਅਜੋਕਾ ਸਮਾਂ ਬਦਲਾਅ ਹੈ, ਇਸ ਲਈ ਉਚੇਰੀ ਵਿੱਦਿਆ ਨੂੰ ਪ੍ਰਤੱਖ ਕਰਨ ਲਈ ਵਿੱਦਿਅਕ ਅਦਾਰਿਆਂ ਨੂੰ ਵੀ ਆਪਣੀ ਸੋਚ ’ਚ ਤਬਦੀਲੀ ਲਿਆਉਂਦੇ ਹੋਏ ਵਿੱਦਿਅਕ ਪ੍ਰਣਾਲੀ ਨੂੰ ਦਰੁਸਤ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਹੋਣਾ ਪਵੇਗਾ।ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਨਿਪੁੰਨ ਵਿੱਦਿਅਕ ਗਤੀਵਿਧੀਆਂ ਨੂੰ ਉਨ੍ਹਾਂ ਨੂੰ ਸਿਖ਼ਰਾਂ ’ਤੇ ਲਿਜਾਂਦੀ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੀ ਸਾਲਾਨਾ ਤਰੱਕੀ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ’ਚ ਪ੍ਰਾਪਤੀਆਂ ਸਬੰਧੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਾਲਜ ਜੋ ਕਿ 5 ਮਾਰਚ ਨੂੰ ਆਪਣਾ 126 ਸਾਲਾਨਾ ਸਥਾਪਨਾ ਦਿਵਸ ਮਨਾਉਣ ਜਾ ਰਿਹਾ ਹੈ, ਸਬੰਧੀ ਦੱਸਦਿਆਂ ਕਿਹਾ ਕਿ ਵਡੇਰਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਿਛਲੇ ਸਵਾ ਸੌ ਸਾਲ ਤੋਂ ਪੰਜਾਬ, ਪੰਜਾਬੀਅਤ ਦੀ ਇਸ ਬੇਸ਼ਕੀਮਤੀ ਵਿਰਾਸਤ ਨੇ ਦੇਸ਼ ਨੂੰ ਕਈ ਨਾਮਵਰ ਪ੍ਰਮੁੱਖ ਸਖ਼ਸ਼ੀਅਤਾਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਨਾਲ ਦੇਸ਼ ਅਤੇ ਕਾਲਜ ਦਾ ਨਾਮ ਚਮਕਾਇਆ ਹੈ ਜੋ ਕਿ ਬੜੇ ਹੀ ਫ਼ਖਰ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਕਾਲਜ ਖ਼ੁਦਮੁਖਤਿਆਰ ਹੋਣ ਸਦਕਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਭਰਪੂਰ ਸਮਝਦਾ ਹੈ, ਜਿਸ ਸਦਕਾ ਪਿਛਲੇ ਅਕਾਦਮਿਕ ਵਰ੍ਹੇ ’ਚ ਇਸ ਨੇ ਵੱਖ ਵੱਖ ਖੇਤਰਾਂ ’ਚ ਉਪਲਬੱਧੀਆਂ ਹਾਸਲ ਕੀਤੀਆਂ ਹਨ।
ਸਮਾਰੋਹ ਮੌਕੇ ਮਜੀਠੀਆ, ਡਾ. ਸੰਧੂ ਅਤੇ  ਛੀਨਾ ਵੱਲੋਂ ਕਰੀਬ 1471 ਅੰਡਰ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜੂਏਟ ਦੇ ਲਗਭਗ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਯੂਨੀਵਰਸਿਟੀ ’ਚ ਵੱਖ ਵੱਖ ਕਲਾਸਾਂ ਦੇ ਟਾਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫੀਕੇਟ ਪ੍ਰਦਾਨ ਕੀਤੇ ਗਏੇ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply