ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਵਿਖੇ ਵਿਗਿਆਨ ਦਿਨ ਮਨਾਇਆ ਗਿਆ।ਸਕੂਲ ਦੇ ਸਾਇੰਂਸ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ ਭਾਰਤ ਦੇ ਪ੍ਰਸਿੱਧ ਵਿਗਿਆਨੀ ਡਾ. ਸੀ.ਵੀ ਰਮਨ ਨੇ `ਪ੍ਰਕਾਸ਼ ਦੇ ਖਿਲਾਰ` ਸਬੰਧੀ ‘ਰਮਨ ਪ੍ਰਭਾਵ’ ਦੀ ਖੋਜ ਕੀਤੀ ਸੀ, ਜਿਸ ਨ੍ਹੇ ਸੰਸਾਰ ਪੱਧਰ ਆਪਣੀ ਛਾਪ ਛੱਡੀ ਸੀ। ਉਨਾਂ ਨੇ ਬੱਚਿਆਂ ਨੂੰ ਸੀ.ਵੀ ਰਮਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਉਪਲਬਧੀ ‘ਰਮਨ ਪ੍ਰਭਾਵ ’ਸੰਬੰਧੀ ਵਿਸਥਾਰ ਨਾਲ ਸਮਝਾਇਆ।ਇਸ ਸਮੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਸੰਬੰਧੀ ਛੋਟੀ ਜਿਹੀ ਗਿਆਨ ਵਰਧਕ ਵੀਡੀਓ ਵੀ ਵਿਖਾਈ ਗਈ।ਜਿਸ ਵਿੱਚ ਦਿਖਾਇਆ ਗਿਆ ਕਿ ਪ੍ਰਸਿੱਧ ਵਿਗਿਆਨੀ ਡਾ. ਸੀ.ਵੀ ਰਮਨ ਨੂੰ ਪ੍ਰਸਿੱਧ ਵਿਗਿਆਨੀ ਬਣਾਉਣ ਵਿੱਚ ਉਨ੍ਹਾਂ ਦੀ ਵਿਗਿਆਨ ਪ੍ਰਤੀ ਵਿਸ਼ੇਸ਼ ਰੁੱਚੀ ਸੀ।ਬੇਸ਼ੱਕ ਉਹ ਛੋਟੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਲੇਕਿਨ ਉਨ੍ਹਾਂ ਦੀ ਖੋਜ ਨੇ ਉਨ੍ਹਾਂ ਨੂੰ ਸੰਸਾਰ ਪ੍ਰਸਿੱਧ ਵਿਗਿਆਨੀ ਬਣਾ ਦਿੱਤਾ ।ਪ੍ਰਸਿੱਧ ਵਿਗਿਆਨੀ ਡਾ. ਸੀ.ਵੀ ਰਮਨ ਪਹਿਲੇ ਭਾਰਤੀ ਵਿਗਿਆਨੀ ਸਨ, ਜਿੰਨਾਂ ਨੂੰ ‘ਰਮਨ ਪ੍ਰਭਾਵ’ ਦੀ ਖੋਜ ਲਈ 1930 ਵਿੱਚ ਨੋਬਲ ਇਨਾਮ ਮਿਲਿਆ।ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਕੌਰ ਨੇ ਬੱਚਿਆਂ ਨੂੰ ਵਿਗਿਆਨ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਡਾ ਦੇਸ਼ ਅੱਜ ਮਹਾਨ ਵਿਗਿਆਨੀਆਂ ਸਦਕਾ ਸੰਸਾਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media