ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਉਤਰੀ ਭਾਰਤ ਦੀ ਉਤਮ ਸ਼੍ਰੇਣੀ ਦੀ ਯੂਨੀਵਰਸਿਟੀ ਬਣਨ ਦੇ ਬਾਅਦ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵਲੋਂ ਵਿੱਤੀ ਸਾਲ 2018-19 ਦੇ 467 ਕਰੋੜ 32 ਲੱਖ 17 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਦੇ ਨਾਲ ਪ੍ਰਵਾਨ ਕਰ ਲਿਆ ਗਿਆ, ਜੋ ਪਿਛਲੇ ਬਜਟ ਨਾਲੋਂ ਕਰੀਬ ਤੀਹ ਕਰੋੜ ਵੱਧ ਹੈ।ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ `ਤੇ ਕਿੱਤਾ ਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ਤੇ ਜ਼ੋਰ ਦਿਤਾ ਹੈ ਉਥੇ ਯੂਨੀਵਰਸਿਟੀ ਦੇ ਮੁਢਲੇ ਢਾਂਚੇ ਤੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰਖਿਆ ਗਿਆ ਹੈ। ਯੂਨੀਵਰਸਿਟੀ ਇਸ ਬੱਜਟ ਵਿਚੋਂ 53.70 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।
ਯੂਨੀਵਰਸਿਟੀ ਦੇ ਦੋਵਾਂ ਸਦਨਾਂ ਦੀ ਵੱਖ ਵੱਖ ਮੀਟਿੰਗ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ। ਦੋਵਾਂ ਮੀਟਿੰਗਾਂ ਦੌਰਾਨ ਜਿਥੇ ਹਾਜ਼ਰ ਮੈਂਬਰਾਂ ਨੇ ਉਚੇਰੀ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਉਤਰੀ ਭਾਰਤ ਵਿਚੋਂ ਪਹਿਲੀ ਸ਼੍ਰੇਣੀ ਵਿਚ ਯੂਨੀਵਰਸਿਟੀ ਦੇ ਆਉਣ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ।ਪ੍ਰੋ. ਸੰਧੂ ਨੇ ਦੋਵਾਂ ਦੋਵਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਸਿਆਂ ਕਿ ਯੂਨੀਵਰਸਿਟੀ ਵਿਚ ਸੁਧਾਰ ਲਿਆੁਣ ਦੇ 221 ਦੇ ਕਰੀਬ ਜਿਥੇ ਕੰਮਾਂ ਨੂੰ ਛੂਹਿਆ ਗਿਆ ਹੈ ਉਥੇ ਹੋਰ ਕੰਮਾਂ ਦੇ ਲਈ ਵੀ ਵੱਖ ਵੱਖ ਕਮੇਟੀਆਂ ਬਣਾ ਦਿਤੀਆਂ ਹਨ।ਜਿਨ੍ਹਾਂ ਦੇ ਚੰਗੇ ਸੁਝਾਆਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ।ਉਨ੍ਹਾ ਦੱਸਿਆ ਕਿ ਯੂਨੀਵਰਸਿਟੀ ਦੇ ਉਨ੍ਹਾਂ ਕਾਲਜਾਂ ਵਿਚ ਵੀ ਪੀ.ਐਚ.ਡੀ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਯੀੂ.ਜੀ.ਸੀ ਦੇ 2016 ਦੀਆਂ ਸ਼ਰਤਾਂ ‘ਤੇ ਪੂਰੇ ਉਤਰਨਗੇ।
ਬਜਟ ਵਿਚ ਸਾਲ 2017-18 ਦਾ ਮੂਲ ਬਜਟ 26 ਕਰੋੜ 41 ਲੱਖ 8 ਹਜ਼ਾਰ ਰੁਪਏ ਦੀ ਵਾਫਰ ਮੁਢਲੀ ਬਕਾਇਆ ਨਾਲ ਸ਼ੁਰੂ ਕੀਤਾ ਗਿਆ ਸੀ, ਜਦਕਿ ਇਸੇ ਸਾਲ ਦੇ ਸੋਧੇ ਬਜਟ ਅਨੁਮਾਨ ਵਿਚ ਵਾਫਰ ਮੁਢਲੀ ਬਕਾਇਆ ਵੱਧ ਕੇ 121 ਕਰੋੜ 13 ਲੱਖ 23 ਹਜ਼ਾਰ ਰੁਪਏ ਹੋਵੇਗਾ।ਸਾਲ 2017-18 ਦਾ ਮੂਲ ਬਜਟ 438 ਕਰੋੜ 87 ਲੱਖ 81 ਹਜ਼ਾਰ ਰੁਪਏ ਦਾ ਪੇਸ਼ ਕੀਤਾ ਗਿਆ ਸੀ, ਜੋ ਕਿ ਖਰਚੇ ਨੂੰ ਘਟਾ ਕੇ ਸੋਧੇ ਬਜਟ ਅਨੁਮਾਨਾਂ ਵਿਚ 296 ਕਰੋੜ 82 ਲੱਖ 87 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਤਾਂ ਜੋ ਅਗਲੇ ਸਾਲ ਦੇ ਵਧੇ ਹੋਏ ਖਰਚਿਆਂ ਦੀ ਪੂਰਤੀ ਲਈ ਵੱਧ ਤੋਂ ਵੱਧ ਰਾਸ਼ੀ ਉਪਲਬਧ ਹੋ ਸਕੇ।
ਇਸ ਤਰ੍ਹਾਂ ਸਾਲ 2018-19 ਦੇ ਬਜਟ ਵਿਚ 188 ਕਰੋੜ 8 ਲੱਖ 32 ਹਜ਼ਾਰ ਰੁਪਏ ਦੇ ਘਾਟੇ ਦਾ ਅਨੁਮਾਨ ਹੈ।ਇਸ ਘਾਟੇ ਦੀ ਪੂਰਤੀ ਹਿੱਤ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਖ ਵੱਖ ਮੱਦਾਂ ਅਧੀਨ ਖਰਚਾ ਇਸ ਸਾਲ ਦੌਰਾਨ ਪ੍ਰਾਪਤ ਹੋਣ ਵਾਲੀ ਆਮਦਨ ਦੀ ਅਸਲ ਰਕਮ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇ।
ਸਾਲ 2018-19 ਦੇ ਬਜਟ ਅਨੁਮਾਨ ਦਾ ਕੁਲ ਰਾਸ਼ੀ ਵਿਚੋਂ ਅਧਿਆਪਨ, ਅਲਾਇਡ ਅਧਿਆਪਨ, ਖੋਜ ਅਤੇ ਸਿਖਿਆ ਦਾ ਸੁਧਾਰ ’ਤੇ 53.70 ਫੀਸਦ; ਨਾਨ-ਟੀਚਿੰਗ ਵਿਭਾਗਾਂ ’ਤੇ 13.80 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.58 ਫੀਸਦ, ਪ੍ਰੀਖਿਆਵਾਂ ਦਾ ਸੰਚਾਲਨ 4.23 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ-ਟੀਚਿੰਗ ਅਤੇ ਹੋਰ) 13.33 ਫੀਸਦ ਅਤੇ ਇਮਾਰਤਾਂ ਦੀ ਉਸਾਰੀ ’ਤੇ 4.36 ਫੀਸਦ ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 2017-18 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ 4 ਕਰੋੜ 55 ਲੱਖ 79 ਹਜ਼ਾਰ ਰਪੁਏ ਦੀ ਟਿਊਸ਼ਨ ਫੀਸ ਮੁਆਫ ਕੀਤੀ ਗਈ।ਇਸ ਤੋਂ ਇਲਾਵਾ ਸਕਾਲਰਸ਼ਿਪ ਵਜੋਂ ਅਤੇ ਅਪਾਹਿਜ ਵਿਦਿਆਰਥੀਆਂ ਦੀ ਮਦਦ ਹਿਤ 10 ਲੱਖ 76 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਟੂਡੈਂਟ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ 1105 ਵਿਦਿਆਰਥੀਆਂ ਦਾ 6 ਕਰੋੜ 32 ਲੱਖ 62 ਹਜ਼ਾਰ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ।
ਵਿਦਿਆਰਥੀਆਂ ਨੂੰ ਕਿਤਾ ਮੁਖੀ ਕੋਰਸਾਂ ਵਿਚ ਵੱਧ ਤੋਂ ਵੱਧ ਮੌਕੇ ਪ੍ਰਾਪਤ ਹੋਣ ਦੇ ਮੰਤਵ ਨਾਲ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਜਾ ਰਹੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਲਈ ਸਾਲ 2018-19 ਦੇ ਬਜਟ ਵਿਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ ਅਤੇ ਕੈਮੀਕਲ ਇੰਜੀਨਿਅਰਿੰਗ ਦੇ ਵਿਭਾਗਾਂ ਦੀਆਂ ਅਸਾਮੀਆਂ ਅਤੇ ਹੋਰ ਦੂਸਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਵੱਧ ਤੋਂ ਵੱਧ ਮੌਕੇ ਦਿਵਾਉਣ ਹਿਤ ਸਾਲ 2018-19 ਤੋਂ ਨਵੇਂ ਕਿੱਤਾ ਮੁਖੀ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਯੂਨੀਵਰਸਿਟੀ ਦੇ ਸਾਲ 2018-19 ਦੇ ਬਜਟ ਵਿਚ ਯੂ.ਜੀ.ਸੀ ਦੀ ਗਾਈਡ ਲਾਈਨਜ਼ ਅਨੁਸਾਰ ਯੂਨੀਵਰਸਿਟੀ ਵਿਖੇ ਡਾਇਰੈਕਟੋਰੇਟ ਆਫ ਓਪਨ ਐਂਡ ਡਿਸਟੈਂਸ ਲਰਨਿੰਗ ਨਾਂ ਦਾ ਇਕ ਨਵਾਂ ਵਿਭਾਗ ਵੀ ਸਥਾਪਤ ਕੀਤਾ ਜਾ ਰਿਹਾ ਹੈ। ਖੇਡਾਂ ਦੇ ਮਿਆਰ ਨੂੰ ਹੋਰ ਉੁੱਚਾ ਚੁੱਕਣ ਲਈ 5 ਕੋਚਾਂ ਦੀਆਂ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਯੂਨੀਵਰਸਿਟੀ ਵਲੋਂ ਖੇਡ ਦੇ ਖੇਤਰ ਵਿਚ ਵੱਖ ਵੱਖ ਮੁਕਾਬਲਿਆਂ ਵਿਚ ਆਲ ਇੰਡੀਆ ਅੰਤਰਯੂਨੀਵਰਸਿਟੀ ਮੁਕਾਬਲਿਆਂ ਵਿਚ ਓਵਰ ਆਲ ਚੈਂਪੀਅਨਸ਼ਿਪ ਹਾਸਲ ਕੀਤੀਆਂ ਹਨ।ਯੂਨੀਵਰਸਿਟੀ ਨੇ ਬੀਤੇ ਦਿਨੀਂ ਹੋਏ ਯੁਵਕ ਮੇਲਿਆਂ ਵਿਚ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਓਵਰਆਲ ਟਰਾਫੀ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ ਹੈ।
ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕਾਂ ਵੱਲੋਂ ਸਾਲ 2017-18 ਦੌਰਾਨ ਪੰਜ ਕਰੋੜ ਰੁਪਏ ਦੀ ਗ੍ਰਾਂਟ ਵੱਖ ਵੱਖ ਪ੍ਰੋਜੈਕਟਾਂ ਵਾਸਤੇ ਪ੍ਰਾਪਤ ਹੋਈ ਹੈ।ਇਸੇ ਤਰ੍ਹਾਂ ਵੱਖ ਵੱਖ ਫੰਡ ਮੁਹਈਆ ਕਰਵਾਉਣ ਵਾਲੀਆਂ ਏਜੰਸੀਆਂ ਵੱਲੋਂ ਵੱਖ ਵੱਖ ਸਕੀਮਾਂ 500 ਖੋਜਾਰਥੀ ਖੋਜ ਕਾਰਜ ਕਰ ਰਹੇ ਹਨ।ਯੂ.ਜੀ.ਸੀ ਵੱਲੋਂ ਸੀ.ਪੀ.ਈ.ਪੀ.ਏ ਸਕੀਮ ਅਧੀਨ ਲਾਈਫ ਸਾਇੰਸਜ਼ ਵਿਭਾਗ ਲਈ 3 ਕਰੋੜ 7 ਲੱਖ 50 ਹਜ਼ਾਰ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ।ਡੀ.ਐਸ.ਟੀ ਵਲੋ ਐਫ.ਆਈ.ਐਸ.ਟੀ ਪ੍ਰੋਗਰਾਮ ਅਧੀਨ ਕੈਮਿਸਟਰੀ ਵਿਭਾਗ ਨੂੰ 2 ਕਰੋੜ 75 ਲੱਖ ਰੁਪਏ ਅਤੇ ਫਾਰਮਾਸਿਊਟੀਕਲ ਵਿਭਾਗ ਨੂੰ 92 ਲੱਖ ਰੁਪਏ ਦੀ ਗ੍ਰਾਂਟ ਪ੍ਰਵਾਨ ਹੋਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ।ਇਹ ਸੈਂਟਰ ਮਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਭਾਰਤ ਸਰਕਾਰ ਦੀ ਦਸਵੀਂ ਪ੍ਰੋਜੈਕਟ ਅਪਰੂਵਲ ਬੋਰਡ ਵਿਚ ਪ੍ਰਵਾਨਿਤ ਕੀਤਾ ਗਿਆ।ਇਥੇ ਵਰਣਨਯੋਗ ਹੈ ਕਿ ਇਹ ਕੇਂਦਰ ਉਤਰੀ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੋਵੇਗਾ।ਜਿਸ ਲਈ 4.28 ਕਰੋੜ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਨਾਲ ਅਧਿਆਪਕ ਵਰਗ ਵਧੇਰੇ ਲਾਭਵੰਦ ਹੋਵੇਗਾ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਖੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ- ਜੀ.ਐਨ.ਡੀ ੴਹਟਟਪ://ਜ.ਿੳੇਨ.ਡ/ਿ.ਯੂ ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਸਥਾਪਨਾ ਕੀਤੀ ਗਈ, ਜਿਸ ਕਾਰਜ ਲਈ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।ਭਾਰਤ ਵਿੱਚ ਇਹ ਅਜਿਹਾ ਦੂਜਾ ਸੈਂਟਰ ਹੋਵੇਗਾ। ਇਸ ਵਿਚੋਂ ਯੂਨੀਵਰਸਿਟੀ ਨੂੰ 1 ਕਰੋੜ 80 ਲੱਖ ਰੁਪਏ ਦੀ ਗਰਾਂਟ ਪ੍ਰਾਪਤ ਹੋ ਚੁੱਕੀ ਹੈ।ਉਨ੍ਹਾਂ ਸੈਨੇਟ ਸਿੰਡੀਕੇਟ ਮੈਂਬਰਾਂ ਅਤੇ ਸਮੂਹ ਯੂਨੀਵਰਸਿਟੀ ਭਾਈਚਾਰੇ ਦਾ ਯੂਨੀਵਰਸਿਟੀ ਨੂੰ ਸੁਚਾਰੂ ਰੂਪ ਵਿਚ ਚਲਾਉਣ ਅਤੇ ਹੋਰ ਵਿਕਾਸ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੁੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਕੈਟਾਗਿਰੀ ਵਨ ਦਾ ਦਰਜਾ ਪ੍ਰਾਪਤ ਹੋਣ ਨਾਲ ਯੂਨੀਵਰਸਿਟੀ ਨੂੰ ਬਹੁਤ ਸਾਰੇ ਅਧਿਕਾਰ ਮਿਲ ਗਏ ਹਨ।ਜਿਸ ਦੇ ਨਾਲ ਨਵੇਂ ਵਿਭਾਗ ਖੋਲ੍ਹਣ, ਨਵੇਂ ਕੋਰਸ ਚਲਾਉਣ, ਡਿਸਟੈਂਸ ਐਜੂਕੇਸ਼ਨ ਦੇ ਕੋਰਸ ਚਲਾਉਣ, ਵਿਦੇਸ਼ੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਿਆਉਣ ਤਕ ਦੇ ਫੈਸਲੇ ਆਪਣੇ ਪੱਧਰ ‘ਤੇ ਲਏ ਜਾਣਗੇ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਐਮ.ਐਲ.ਏ ਸੁਖਜਿੰਦਰ ਸਿੰਘ ਰੰਧਾਵਾ, ਤਰਸੇਮ ਸਿੰਘ ਡੀ.ਸੀ, ਡਾ. ਐਸ.ਐਸ ਜੌਹਲ ਤੋਂ ਇਲਾਵਾ ਵੱਡੀ ਗਿਣਤੀ `ਚ ਮੈਂਬਰ ਮੌਜੂਦ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media