ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਹਰ ਸਾਲ ਬਸੰਤ ਦੀ ਸੁਹਾਵਣੀ ਰੁੱਤ ’ਚ ਖਿੜਣ ਵਾਲੇ ਫੁੱਲਾਂ ਨਾਲ ਸਬੰਧਿਤ ‘ਸਪਰਿੰਗ ਫੈਸਟੀਵਲ’ ਮਨਾਇਆ ਜਾਂਦਾ ਹੈ ਜਿਸ ’ਚ ਵਾਤਾਵਰਣ ਅਤੇ ਫੁੱਲਾਂ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਸਾਲ ‘ਸਪਰਿੰਗ-2018’ ’ਚ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਇੰਟਰ ਕਾਲਜ ਫ਼ਲਾਵਰ ਸ਼ੋਅ ਦੇ ਮੁਕਾਬਲਿਆਂ ’ਚ ਕੁੱਲ 415 ਅਂੈਟਰੀਆਂ ’ਚੋਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਬੀ.ਐਸ.ਸੀ ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਰਵਦੀਪ ਕੌਰ, ਮਨਪ੍ਰੀਤ ਕੋਰ ਅਤੇ ਪ੍ਰਭਜੋਤ ਕੌਰ ਨੇ ਗਰੁੱਪ ’ਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।
ਇਸ ਤੋਂ ਇਲਾਵਾ ਬੀ.ਐਸ.ਸੀ ਮੈਡੀਕਲ ਦੀ ਨਵਜੋਤ ਕੌਰ ਨੇ ਇੰਡੀਵਿਜ਼ੁਅਲ ਫ਼ਲਾਵਰ ਸ਼ੋਅ ਅਤੇ ਬੀ. ਏ. ਸਮੈਸਟਰ 6ਵਾਂ ਦੀ ਵਿਦਿਆਰਥਣ ਕਰਨਦੁਪਿੰਦਰ ਕੌਰ ਨੇ ਪੋਸਟਰ ਮੇਕਿੰਗ ’ਚ ਕੋਂਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤੇ। ਇਨ੍ਹਾਂ ਮੁਕਾਬਲਿਆਂ ’ਚ ਕੁੱਲ 16 ਕਾਲਜਾਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਵਲੋਂ ਵਾਤਾਵਰਣ ਦੀ ਸੰਭਾਲ ਅਤੇ ਮਨੁੱਖ ਨੂੰ ਕੁਦਰਤ ਦੀ ਸੁੰਦਰਤਾ ਨਾਲ ਜੋੜਨ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਰਾਹੀਂ ਸਾਨੂੰ ਕੁਦਰਤ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ।ਉਨ੍ਹਾਂ ਕਾਲਜ ਦੇ ਦੂਜੇ ਵਿਦਿਆਰਥੀਆਂ ਨੁੰ ਵੀ ਵੱਧ ਚੜ੍ਹ ਕੇ ਅਜਿਹੇ ਉਪਰਾਲਿਆਂ ’ਚ ਹਿੱਸਾ ਪਾਉਣ ਲਈ ਕਿਹਾ।ਇਸ ਮੌਕੇ ਕਾਲਜ ਦੇ ਬਾਟਨੀ ਵਿਭਾਗ ਤੋਂ ਪ੍ਰੋ. ਪਵਨਦੀਪ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …