ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ 12ਵੀਂ ਪੰਜ ਸਾਲਾ ਯੋਜਨਾ ਦੇ
ਬਾਅਦ ਵੀ 2017-2020 ਦੌਰਾਨ ਸਵਤੰਤਰ ਸੈਨਿਕ ਸਨਮਾਨ ਯੋਜਨਾ (ਐਸ.ਐਸ.ਐਸ.ਵਾਈ ) ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਾਰਵੀਂ ਪੰਜ ਸਾਲਾ ਯੋਜਨਾ ਦਾ ਸਮਾਂ 31 ਮਾਰਚ, 2017 ਨੂੰ ਸਮਾਪਤ ਹੋ ਚੁੱਕਿਆ ਹੈ।
ਇਸ ਯੋਜਨਾ ਨੂੰ ਪ੍ਰਵਾਨਗੀ ਮਿਲਣ ਨਾਲ ਸਨਮਾਨ ਦੇ ਪ੍ਰਤੀਕ ਦੇ ਰੂਪ ਵਿੱਚ ਦੇਸ਼ ਦੇ ਅਜ਼ਾਮੀ ਸੰਗਰਾਮ ਵਿੱਚ ਅਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ, ਉਨ੍ਹਾਂ ਦੀ ਮੌਤ ਹੋਣ `ਤੇ ਉਨ੍ਹਾਂ ਦੇ ਜੀਵਨ ਸਾਥੀ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਯੋਗ ਵਾਰਸਾਂ ਯਾਨੀ ਅਣਵਿਆਹੀਆਂ ਅਤੇ ਬੇਰੁਜ਼ਗਾਰ ਲੜਕੀਆਂ ਅਤੇ ਆਸ਼ਰਿਤ ਮਾਤਾ ਪਿਤਾ ਨੂੰ ਨਿਰਧਾਰਤ ਯੋਗਤਾ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਮਾਸਿਕ ਸਨਮਾਨ ਪੈਨਸ਼ਨ ਪ੍ਰਦਾਨ ਕੀਤੀ ਜਾਏਗੀ।ਵਿੱਤੀ ਅਨੁਮਾਨ ਸਾਲ 2017-2020 ਦੌਰਾਨ ਐਸ.ਐਸ.ਐਸ.ਵਾਈ ਦੇ ਜਾਰੀ ਰਹਿਣ ਨਾਲ 2552.93 ਕਰੋੜ ਰੁਪਏ ਦਾ ਵਿੱਤੀ ਅਨੁਮਾਨ ਲਗਾਇਆ ਗਿਆ ਹੈ।
Punjab Post Daily Online Newspaper & Print Media