ਧੂਰੀ, 9 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਡਾਇਰੈਕਟਰ ਆਯੁਰਵੈਦਿਕ ਤੇ ਹੋਮਿਓਪੈਥਿਕ ਵਿਭਾਗ ਪੰਜਾਬ ਦੇ ਦਿਸ਼ਾ-ਨਿਰੇਦਸ਼ਾਂ
ਅਨੁਸਾਰ ਮਹਾਂਵੀਰ ਮੰਦਰ ਧੂਰੀ ਵਿਖੇ ਮੁਫਤ ਆਯੂਸ਼ ਕੈਂਪ ਲਗਾਇਆ ਗਿਆ।ਜਿਸ ਵਿਚ ਜ਼ਿਲਾ੍ਹ ਆਯੁਰਵੈਦਿਕ ਤੇ ਯੂਨਾਨੀ ਅਫਸਰ ਅਫਸਰ ਡਾ. ਰੇਣੂਕਾ ਕਪੂਰ ਅਤੇ ਜ਼ਿਲਾ ਹੋਮਿਓਪੈਥੀ ਅਫਸਰ ਡਾ. ਰਾਜਿੰਦਰਾ ਹੀਰਾ ਦੀ ਅਗੁਵਾਈ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ 802 ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ।ਜ਼ਿਲਾ ਕੋ-ਆਰਡੀਨੇਟਰ ਤੇ ਆਯੁਰਵੈਦਿਕ ਡਿਸਪੈਂਸਰੀ ਧੂਰੀ ਦੇ ਮੁਖੀ ਡਾ. ਰਵੀ ਕਾਂਤ ਮਦਾਨ ਨੇ ਦੱਸਿਆ ਕਿ ਜ਼ਿਲਾ੍ਹ ਸੰਗਰੂਰ ਵਿੱਚ ਲਗਾਏ ਗਏ ਇਸ 5ਵੇਂ ਆਯੂਸ਼ ਕੈਂਪ ਵਿੱਚ ਨੈਚਰੋਪੈਥੀ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ 802 ਦੇ ਲੱਗਪੱਗ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਹੈ।ਕੈਂਪ ਦੌਰਾਨ ਡਾ. ਰੇਣੂਕਾ ਕਪੂਰ ਨੇ ਜਿਥੇ ਜ਼ਿਲੇ ਵਿੱਚ ਦਿੱਤੀਆਂ ਜਾ ਰਹੀਆਂ ਆਯੁਰਵੈਦਿਕ ਵਿਭਾਗ ਦੀਆਂ ਸੇਵਾਵਾਂ ਤੋਂ ਜਾਣੂੰ ਕਰਵਾਇਆ, ਉਥੇ ਹੀ ਲੋਕਾਂ ਨੂੰ ਰਿਸ਼ਟ-ਪੁਸ਼ਟ ਰਹਿਣ ਲਈ ਸੰਤੁਲਿਤ ਭੋਜਨ, ਰੋਜ਼ਾਨਾ ਦੀ ਸੈਰ ਅਤੇ ਕਸਰਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ।ਡਾ. ਅਮਨਦੀਪ ਕੌਰ ਭਾਰਤੀ, ਡਾ. ਮਲਕੀਤ ਸਿੰਘ, ਡਾ. ਤਰਪਿੰਦਰ ਕੌਰ, ਡਾ. ਜੈਦਕਾ ਸੰਦੀਪ, ਡਾ. ਅਮਨ ਕੌਂਸ਼ਲ, ਡਾ. ਅੰਮ੍ਰਿਤਪਾਲ ਅਤੇ ਡਾ. ਮਨਿੰਦਰ ਕੌਰ ਆਦਿ ਵਲੋਂ ਕੈਂਪ ਦੌਰਾਨ ਸੇਵਾ ਨਿਭਾਈ ਗਈ ।
ਕੈਂਪ ਵਿੱਚ ਆਰ.ਕੇ ਲੈਬੋਰੇਟਰੀ ਵੱਲੋਂ ਰਾਜ ਕੁਮਾਰ ਨੇ ਮਰੀਜ਼ਾਂ ਦਾ ਮੁਫਤ ਸ਼ੂਗਰ ਚੈਕਅੱਪ ਕੀਤਾ।ਮਹਾਂਵੀਰ ਮੰਦਰ ਕਮੇਟੀ ਦੇ ਆਗੂਆਂ ਸੰਜੇ ਜਿੰਦਲ, ਮਦਨ ਲਾਲ ਬਾਂਸਲ, ਤਰਸੇਮ ਲਾਲ, ਚੇਤਨ ਕਾਲੀਆ, ਵਿਦਿਆ ਭੂਸ਼ਨ ਸ਼ਰਮਾ, ਰਾਮ ਨਾਥ ਅਤੇ ਰਾਕੇਸ਼ ਕੁਮਾਰ ਚਾਂਦਨੀ ਆਦਿ ਤੋਂ ਇਲਾਵਾ ਸੋਸ਼ਲ ਵੈਲਫੇਅਰ ਯੂਨਿਟ ਦੇ ਪ੍ਰਧਾਨ ਮਾ. ਤਰਸੇਮ ਕੁਮਾਰ ਮਿੱਤਲ, ਮਨਜੀਤ ਸਿੰਘ ਬਖਸ਼ੀ ਅਤੇ ਸਤੀਸ਼ ਚੰਦਰ ਅਰੋੜਾ ਆਦਿ ਨੇ ਵੀ ਇਸ ਕੈਂਪ ਵਿੱਚ ਪਹੁੰਚੇ ਡਾਕਟਰਾਂ ਨੂੰ ਪੂਰਨ ਤੌਰ `ਤੇ ਸਹਿਯੋਗ ਦਿੱਤਾ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media