ਅੰਮਿ੍ਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ) – ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਹਰ ਮਹੀਨੇ ਦੇ ਪਹਿਲੇ ਕੰਮ ਵਾਲੇ ਦਿਨ ਦਫ਼ਤਰ ਵਧੀਕ ਮੁੱਖ ਪ੍ਰਸ਼ਾਸ਼ਕ ਪੁੱਡਾ ਗਰੀਨ ਐਵੀਨਿਊ ਅੰਮਿ੍ਤਸਰ ਵਿਖੇ ਲੋਕਾਂ ਦੀ ਸ਼ਿਕਾਇਤਾਂ ਸੁਨਣ ਲਈ ਲੋਕ ਦਰਬਾਰ ਲਗਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਜਿੰਦਰ ਸਿੰਘ ਵਧੀਕ ਮੁੱਖ ਪ੍ਰਸ਼ਾਸ਼ਕ ਏ.ਡੀ.ਏ ਨੇ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਕੰਮ ਵਾਲੇ ਦਿਨ ਸਵੇਰੇ 10:00 ਤੋਂ 11:00 ਵਜੇ ਤੱਕ ਅਲਾਟੀਆਂ, ਭੂਮੀ ਮਾਲਕਾਂ ਅਤੇ ਉਨ੍ਹਾਂ ਦੀਆਂ ਐਸ਼ੋਸ਼ੀਏਸ਼ਨਾਂ ਦੀਆਂ, 12:00 ਤੋਂ 1:00 ਵਜੇ ਤੱਕ ਪ੍ਰਮੋਟਰਜ਼, ਕੋਲੋਨਾਈਜ਼ਰ ਅਤੇ ਕਾਨਟਰੈਕਟਰ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਮੌਕੇ ਤੇ ਹੀ ਹੱਲ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਸ਼ਿਕਾਇਤਾਂ ਸਬੰਧੀ ਜ਼ਰੂਰ ਆਉਣ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media