ਨਵੀਂ ਦਿੱਲੀ, 9 ਮਾਰਚ (ਪੰਜਾਬ ਪੋਸਟ ਬਿਊਰੋ) – ਫੇਫੜੇ ਰੋਗ ਦੇ ਮਾਹਿਰ ਸੰਸਾਰ ਪ੍ਰਸਿੱਧ ਡਾਕਟਰ ਅਰਵਿੰਦ ਕੁਮਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਦਾ ਧੰਨਵਾਦ ਕੀਤਾ।ਦਰਅਸਲ 23 ਦਸੰਬਰ 2017 ਨੂੰ ਦਿੱਲੀ ਵਿਖੇ 5300 ਸਕੂਲੀ ਬੱਚਿਆਂ ਨੇ ਮਿਲ ਕੇ ਸੰਸਾਰ ਦੇ ਸਭ ਤੋਂ ਵੱਡੇ ਮਨੁੱਖੀ ਫੇਫੜੇ ਦੀ ਤਸਵੀਰ ਬਣਾਈ ਸੀ। ਜਿਸ ਨੂੰ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡ ਨੇ ਵਿਸ਼ਵ ਰਿਕਾਰਡ ਵੱਜੋਂ ਪ੍ਰਮਾਣਿਕਤਾ ਦਿੱਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਵਿਸ਼ਵ ਰਿਕਾਰਡ ਦਾ ਪ੍ਰਮਾਣ-ਪੱਤਰ ਦਿਖਾਉਂਦੇ ਹੋਏ ਡਾਕਟਰ ਅਰਵਿੰਦ ਕੁਮਾਰ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੀ ਇਸ ਰਿਕਾਰਡ ਲਈ ਕੀਤੀ ਗਈ ਸਮੂਲੀਅਤ ਦਾ ਵੀ ਧੰਨਵਾਦ ਕੀਤਾ।
ਜੀ.ਕੇ. ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀ।ਇਸ ਕਰਕੇ ਖਰਾਬ ਹਵਾ ਕਰਕੇ ਫੇਫੜਿਆਂ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਸੁਚੇਤ ਕਰਨ ਲਈ ਵਾਤਾਵਰਣ ਪ੍ਰੇਮੀਆਂ ਵੱਲੋਂ ਕੀਤਾ ਗਿਆ ਇਹ ਕਾਰਜ ਨਿਵੇਕਲਾ ਹੋਣ ਦੇ ਨਾਲ ਹੀ ਸ਼ਲਾਘਾ ਵਾਲਾ ਹੈ।ਜੀ.ਕੇ. ਨੇ ਕਿਹਾ ਕਿ ਦਿੱਲੀ ਦੀ ਖਰਾਬ ਆਬੋਹਵਾ ਲਈ ਦਿੱਲੀ ਦਾ ਹਰ ਸ਼ਹਿਰੀ ਜਿੰਮੇਵਾਰ ਹੈ।ਇਸ ਕਰਕੇ ਚੇਤਨਾ ਪੈਦਾ ਕਰਨ ਵਾਲੇ ਅਜਿਹੇ ਪ੍ਰੋਗਰਾਮਾਂ ਦੀ ਸ਼ਲਾਘਾ ਬਣਦੀ ਹੈ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …