Tuesday, June 9, 2026

ਬਾਹਰ ਵਸਦੇ ਸਿੱਖਾਂ ਨੂੰ ਕਮੇਟੀ ‘ਚ ਨਾਮਜਦ ਕਰਕੇ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਸਿੱਖਾਂ ਨਾਲ ਕੀਤਾ ਧੋਖਾ – ਜੀ.ਕੇ

manjit singh gk 1

ਨਵੀਂ ਦਿੱਲੀ, 4 ਅਗਸਤ (ਅੰਮ੍ਰਿਤ ਲਾਲ ਮੰਨਣ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਗੁਰੂਧਾਮਾਂ ਦੇ ਪ੍ਰਬੰਧ ਸੰਭਾਲਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੋਲ ਖੋਲੀ ਗਈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਖੁਲਾਸਾ ਕੀਤਾ ਕਿ ਦਿੱਲੀ ਕਮੇਟੀ ਦੇ ਸਰਨਾ ਧੜੇ ਦੇ ਪਹਾੜਗੰਜ ਹਲਕੇ ਤੋਂ ਮੈਂਬਰ ਪ੍ਰਭਜੀਤ ਸਿੰਘ ਜੀਤੀ ਨੂੰ ਗੁੜਗਾਵਾਂ ਅਤੇ ਸਰਨਾ ਦਲ ਦੇ ਸਕੱਤਰ ਮਨਜੀਤ ਸਿੰਘ ਸਰਨਾ ਨੂੰ ਫਰੀਦਾਬਾਦ ਜ਼ਿਲੇ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 41 ਮੈਂਬਰੀ ਐਡਹਾਕ ਕਮੇਟੀ ਵਿਚ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਨੇ ਹਰਿਆਣਾ ਦੇ ਸਿੱਖਾਂ ਵਿਚ ਆਪਣੀ ਸਿਆਸੀ ਚੌਧਰ ਨੂੰ ਪੱਠੇ ਪਾਉਣ ਲਈ ਉਨ੍ਹਾਂ ਨੂੰ ਜਿੱਥੇ ਭਰਾਂ ਮਾਰੂ ਜੰਗ ਦੇ ਕਗਾਰ ਤੇ ਖੜਾ ਕਰ ਦਿੱਤਾ ਹੈ ਉਥੇ ਨਾਲ ਹੀ ਪਿਛਲੇ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸੰਗਤ ਵੱਲੋਂ ਚੁਣੇ ਗਏ ਮੈਂਬਰਾਂ ਦੇ ਜਮੁਹਰੀ ਹੱਕਾ ਤੇ ਡਾਕਾ ਪਾਉਣ ਦੀ ਵੀ ਨਾਕਾਮ ਕੋਸ਼ਿਸ਼ ਕੀਤੀ ਹੈ।
ਦਿੱਲੀ, ਪੰਜਾਬ ਅਤੇ ਰਾਜਸਥਾਨ ਤੋਂ ਐਡਹਾਕ ਕਮੇਟੀ ‘ਚ ਕਾਂਗਰਸ ਦੇ ਵਫਾਦਾਰ ਆਗੂਆਂ ਦੇ ਨਾਮਜਦ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਹੁੱਡਾ ਤੋਂ ਸਵਾਲ ਕੀਤਾ ਕਿ ਪੂਰੇ ਹਰਿਆਣਾ ਚੋਂ 2.50 ਲੱਖ ਅਖੌਤੀ ਹਲਫ਼ਨਾਮੇ ਪ੍ਰਾਪਤ ਹੋਣ ਦੇ ਬਾਵਜੂਦ ਵੀ ਹਰਿਆਣਾ ‘ਚ ਉਨ੍ਹਾਂ ਨੂੰ 41 ਸਿੱਖ ਮੈਂਬਰ ਬਨਣ ਲਈ ਕਿਉਂ ਨਹੀਂ ਮਿਲੇ ?  ਹਰਿਆਣਾ ਕਮੇਟੀ ਦੇ ਆਗੂ ਜਗਦੀਸ਼ ਸਿੰਘ ਝੀਂਡਾ ਦੀਆਂ ਅਪੀਲਾਂ ਦੇ ਬਾਵਜੂਦ ਕੁਰੁਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਬਾਹਰ ਮੋਰਚਾ ਲਗਾਈ ਬੈਠੇ ਐਡਹਾਕ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ 100-150 ਬੰਦਿਆਂ ਦੀ ਗਿਣਤੀ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਹਰਿਆਣਾ ਦੇ ਆਮ ਸਿੱਖ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਆਪਣੀ ਸਿਆਸੀ ਦੁਕਾਨ ਚਲਾਉਣ ਵਾਲੇ ਝੀਂਡਾ ਗਰੁਪ ਨੂੰ ਮੁਹੰ ਨਾ ਲਗਾਉਣ ਦਾ ਵੀ ਦਾਅਵਾ ਕੀਤਾ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਿੱਖਾਂ ਨੂੰ ਦੋ ਫਾੜ ਕਰਨ ਦੀ ਨੀਤੀ ਕਾਂਗਰਸ ਹਾਈ ਕਮਾਨ ਨੂੰ ਖੁਸ਼ ਕਰਨ ਲਈ ਆਪਨਾਉਣ ਦਾ ਦੋਸ਼ ਲਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਅਤੇ ਪਟਨਾ ਸਾਹਿਬ ‘ਚ ਜਥੇਦਾਰ ਸਾਹਿਬਾਨਾ ਦੇ ਖਿਲਾਫ ਜੰਗ ਹਾਰਨ ਤੋਂ ਬਾਅਦ ਹੁਣ ਸਰਨਾ ਭਰਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਸਿਆਸੀ ਜਥੇਬੰਦੀ ਕਾਂਗਰਸ ਨੂੰ ਹਰਿਆਣਾ ‘ਚ ਮੁੜ ਸਰਕਾਰ ਬਨਾਉਣ ਲਈ ਤਰਲੋ ਮੱਛੀ ਹੁੰਦੇ ਹੋਏ ਸਿੱਖਾਂ ਨੂੰ ਆਪਸ ‘ਚ ਲੜਾਉਣ ਦਾ ਕੰਮ ਕਰ ਰਹੇ ਹਨ। ਮਾਨਯੋਗ ਸੁਪਰੀਮ ਕੋਰਟ ਵੱਲੋਂ ਮੌਜੂਦਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੂੰ ਸਹਿਜਧਾਰੀ ਕੇਸ ‘ਚ ਪ੍ਰਬੰਧ ‘ਚ ਕਿਸੇ ਪ੍ਰਕਾਰ ਦਾ ਬਦਲਾਵ ਨਾ ਲਿਆਉਣ ਦੇ ਦਿੱਤੇ ਗਏ ਆਦੇਸ਼ ਦੀ ਵੀ ਉਲਘਣਾ ਹੁੱਡਾ ਸਰਕਾਰ ਦੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਬਿਲ ਲਿਆਉਣ ਕਰਕੇ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।
ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਅਤੇ ਸਿੱਖ ਕੌਮ ਦੇ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਤੇ ਸੰਦੇਸ਼ ਨੂੰ ਛੋਟਾ ਦਿਖਾਉਣ ਦੇ ਮਕਸਦ ਨਾਲ ਹਰਿਆਣਾ ਸਰਕਾਰ ਅਤੇ ਉਸ ਦੇ ਪਿਠੂਆਂ ਵੱਲੋਂ ਕੌਮ ਨੂੰ ਪਾੜਨ ਦੀ ਚਲਾਈ ਜਾ ਰਹੀ ਨੀਤੀ ਨੂੰ ਵੀ ਜੀ.ਕੇ. ਨੇ ਮੰਦਭਾਗਾ ਕਰਾਰਾ ਦਿੱਤਾ। ਹਰਿਆਣਾ ਦੇ ਸਿੱਖਾਂ ਨੂੰ ਆਪਣਾ ਭਰਾਂ ਦੱਸਦੇ ਹੋਏ ਜੀ.ਕੇ. ਨੇ ਉੁਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਸੰਦੇਸ਼ ਤੇ ਪੇਹਰਾ ਦੇਣ ਦੀ ਵੀ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply