Tuesday, April 21, 2026

8ਵਾਂ ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਯਾਦਗਾਰੀ ਯਾਦਾਂ ਛੱਡਦਾ ਸੰਪਨ

ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਬਾਬਾ ਰਤਨ ਦਾਸ ਸਪੋਰਟਸ ਅਤੇ ਯੁਵਕ  PPN0903201824ਭਲਾਈ ਕਲੱਬ (ਰਜਿ), ਪਰਦੇਸੀ ਭਰਾਵਾਂ (ਐਨ.ਆਰ.ਆਈਜ਼) ਵੱਲੋਂ ਪਿੰਡ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ. ਜਸਵੰਤ ਸਿੰਘ ਹੈਪੀ ਦੀ ਯਾਦ ’ਚ ਅੱਠਵਾਂ ਦੋ ਰੋਜ਼ਾ ਸ਼ਾਨਦਾਰ ਕਬੱਡੀ ਕੱਪ ਸਪੰਨ ਹੋਇਆ।ਟੂਰਨਾਮੈਂਟ ਦੇ ਪਹਿਲੇ ਦਿਨ ਕਬੱਡੀ 60 ਕਿਲੋਂ ਤੇ 75 ਕਿਲੋਂ ਵਰਗ ਦੇ ਖਿਡਾਰੀਆਂ ਦੇ ਮੁਕਾਬਲਿਆਂ ਵਿੱਚ 60 ਕਿਲੋਂ ’ਚ ਇਲਾਕੇ ਦੀਆਂ 20 ਟੀਮਾਂ ਵੱਲੋਂ ਸਿਰਕਤ ਕੀਤੀ ਗਈ ਸੀ ਜਿਸ ’ਚ ਸਹੌਲੀ ਦੇ ਖਿਡਾਰੀਆਂ ਨੇ ਲੰਡਿਆਂ ਦੇ ਗੱਭਰੂਆਂ ਨੂੰ ਮਾਤ ਪਾ ਕੇ ਪਹਿਲੇ 11 ਹਜ਼ਾਰ ਦੇ ਇਨਾਮ ਤੇ ਕਬਜ਼ਾ ਕਰ ਲਿਆ ਗਿਆ ਸੀ।ਇਸੇ ਤਰ੍ਹਾਂ ਕਬੱਡੀ 75 ਕਿਲੋਂ ਵਰਗ ’ਚ ਕੁੱਲ 20 ਟੀਮਾਂ ਵਿਚੋਂ ਰੋੜੀ (ਸਿਰਸਾ) ਦੇ ਖਿਡਾਰੀਆਂ ਨੇ ਡੇਢ ਪੁਆਇੰਟ ਦੇ ਸ਼ਾਹ ਰੋਕੂ ਮੁਕਾਬਲੇ ’ਚ ਕੋਟਭਾਈ ਦੇ ਚੌਬਰਾਂ ਨੂੰ ਹਰਾਇਆ ਅਤੇ ਪਹਿਲ ਇਨਾਮ 21000 ਦੀ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ। ਟੂਰਨਾਂਮੈਂਟ ਦੇ ਦੂਸਰੇ ਦਿਨ ਓਪਨ ਕਬੱਡੀ ਦੀਆਂ 22 ਟੀਮਾਂ ’ਚੋਂ ਭਾਈਰੂਪਾ ਦੇ ਗੱਭਰੂਆਂ ਵੱਲੋਂ ਗੁਰੂਸਰ ਦੇ ਖਿਡਾਰੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਇਨਾਮੀ ਰਾਸ਼ੀ 71000 ’ਤੇ ਕਬਜ਼ਾ ਕੀਤਾ। ਕਲੱਬ ਵਲੰਟੀਅਰਾਂ ਵੱਲੋਂ ਪੁਰਾਤਨ ਖ਼ੇਡਾਂ ਨੂੰ ਜਿਉਂਦਾ ਰੱਖਣ ਲਈ ਟੂਰਨਾਂਮੈਂਟ ਦੇ ਪਹਿਲੇ ਦਿਨ ਪਿੰਡ ਪੱਧਰ ਤੇ 50 ਸਾਲਾ ਬਜ਼ੁੱਰਗਾਂ ਦੇ ਮੁਕਾਬਲੇ ਪੇਂਡੂੁ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ।
ਟੂਰਨਾਮੈਂਟ ਦੇ ਦੂਸਰੇ ਦਿਨ ਰਾਜਸੀ ਪਾਰਟੀਆਂ ਦੇ ਆਗੂਆਂ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੀ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੁਬੀ, ਕਾਂਗਰਸ ਪਾਰਟੀ ਦੇ ਹਲਕਾ ਭੁੱਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਖ਼ੇਡ ਮੈਦਾਨ ’ਚ ਪਹੰੁਚ ਕੇ ਖਿਡਾਰੀਆਂ ਨੂੰ ਅਸ਼ਰੀਵਾਦ ਦਿੱਤਾ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਭਾਰ ਵਰਗ 75 ਕਿਲੋਂ ’ਚ ਚੁਣੇ ਗਏ ਬੈਸਟ ਰੇਡਰ ਯਾਦੀ ਤੇ ਗੋਰੀ ਤੇ ਜਾਫ਼ੀ ਹਰਪਾਲ ਨੂੰ ਵਾਸ਼ਿੰਗ ਮਸ਼ੀਨਾਂ ਦੇ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਓਪਨ ਦੇ ਬੈਸਟ ਜਾਫੀ ਨਿੱਕੂ ਭਾਈਰੂਪਾ ਤੇ ਬੈਸਟ ਰੇਡਰ ਦੀਪਾ ਭਾਈਰੂਪਾ ਨੂੰ ਨਗਦ 11-11 ਹਜ਼ਾਰ ਦੇ ਕੇ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਦੌਰਾਨ ਲੜਕੀਆਂ ਦਾ ਸ਼ੋਅ ਮੈਚ ਦੇ ਤੌਰ ਕੁਸ਼ਤੀ ਦਾ ਮੁਕਾਬਲਾ ਕਰਵਾਇਆ ਗਿਆ।ਜਿਸ ’ਚ ਫ਼ਤਿਹਗੜ੍ਹ ਦੀ ਜਸਪ੍ਰੀਤ ਕੌਰ ਨੇ ਬਾਜ਼ੀ ਮਾਰੀ।ਕਬੱਡੀ ਟੂਰਨਾਮੈਂਟ ਦੇ ਦੋਵੇ ਦਿਨ ਕੁਮੈਂਟਰੀ ਦੀਆਂ ਸੇਵਾਵਾਂ ਲੱਖਾ ਬਰਾੜ ਓਕੰਦ ਵਾਲਾ ਤੇ ਦੀਪੂ ਅਮਰਗੜ੍ਹ ਵੱਲੋਂ ਬਾਖੂਬੀ ਨਿਭਾਈਆਂ ਗਈਆਂ।ਟੂਰਨਾਮੈਂਟ ਦੌਰਾਨ ਸੁਰਿੰਦਰ ਛਿੰਦੀ ਯੂ.ਐਸ.ਏ, ਸ਼ਨੀ ਢਿੱਲੋਂ, ਸੋਨੂੰ ਰਾਇਲਦੀਪ, ਸਾਬੀ ਬਾਜਵਾ, ਬਿਧੀ ਸਿੰਘ ਯੂ.ਕੇ ਤੇ ਲੱਖਾ ਸਿਧਾਣਾ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
ਇਸ ਮੌਕੇ ਕੁਲਵੀਰ ਨਰੂਆਣਾ, ਕਲੱਬ ਪ੍ਰਧਾਨ ਗੁਰਪ੍ਰੀਤ ਢਿੱਲੋਂ, ਜਸਪ੍ਰੀਤ ਗੋਲਾ, ਖਜਾਨਚੀ ਚਰਨੀ ਢਿੱਲੋਂ, ਜੀਵਨ, ਜੱਗਾ, ਨਿੰਮੀ, ਸੁਖਕਰਨ ਕਾਲਾ, ਜੱਗਾ ਸਰਾਂ, ਰਾਜਨ, ਤਾਰੀ, ਲੈਂਬਰ, ਰਾਮਦਿੱਤਾ, ਸਾਬਕਾ ਸਰਪੰਚ ਸੁਖਦੀਪ ਦੀਪਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਪਹਿਲਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ …

Leave a Reply