Wednesday, June 10, 2026

ਕੇਜਰੀਵਾਲ ਕਥਨੀ ਅਤੇ ਕਰਨੀ ਤੋਂ ਭਗੋੜੇ ਹਨ – ਕਾਲਕਾ

PPN050808
ਨਵੀਂ ਦਿੱਲੀ, 5  ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੀ ਕਥਨੀ ਅਤੇ ਕਰਨੀ ਦੇ ਭੇਦ ਨੂੰ ਉਜਾਗਰ ਕਰਨ ਦਾ ਦਾਅਵਾ ਕੀਤਾ ਹੈ। ਕਾਲਕਾ ਨੇ ਬੀਤੇ ਦਿਨੀ ਕੇਜਰੀਵਾਲ ਵੱਲੋਂ ਜੰਤਰ-ਮੰਤਰ ਤੇ ਕੀਤੀ ਗਈ ਰੈਲੀ ਵਿਚ ਭਾੜੇ ਦੀ 100  ਬੱਸਾਂ ਰਾਹੀਂ ਲੋਕਾਂ ਨੂੰ ਲਿਆਉਣ ਬਾਰੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਦੱਸਿਆ ਕਿ ਜਦੋ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਾਮਲੀਲਾ ਮੈਦਾਨ ‘ਚ ਹਲਫ ਲਿਆ ਸੀ ਤਾਂ ਮੌਜੂਦ ਭੀੜ ਵਲ ਇਸ਼ਾਰਾ ਕਰਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤਰ੍ਹਾਂ ਆਪਣੀ ਰੈਲੀਆਂ ‘ਚ ਬੱਸਾਂ ਰਾਹੀਂ ਭੀੜ ਨਾ ਲਿਆਉਣ ਦਾ ਦਾਅਵਾ ਕੀਤਾ ਸੀ, ਪਰ ੬ ਮਹੀਨੇ ਵਿਚਕਾਰ ਹੀ ਕੇਜਰੀਵਾਲ ਆਪਣੀ ਕਥਨੀ ਤੋਂ ਪਿੱਠ ਮੋੜਦੇ ਹੋਏ ਦਿੱਲੀ ਦਾ ਮੁੱਖ ਮੰਤਰੀ ਬਨਣ ਲਈ ਹਰ ਉਹ ਹਿਲਾ ਵਰਤ ਰਹੇ ਹਨ ਜਿਸ ਤੋਂ ਆਪਣੀ ਪਾਰਟੀ ਦੇ ਗਠਨ ਵੇਲ੍ਹੇ ਦੁਸਰੇ ਦਲਾਂ ਨੂੰ ਭੰਡਦੇ ਰਹੇ ਹਨ। 
ਲੋਕਪਾਲ ਅਤੇ ਸਵਰਾਜ ਦੇ ਨਾਅਰੇ ਤੇ ਆਪਣੀ ਪਾਰਟੀ ਬਨਾਉਣ ਵਾਲੇ ਕੇਜਰੀਵਾਲ ਵੱਲੋਂ ਉਕਤ ਰੈਲੀ ‘ਚ ਇਸ ਬਾਰੇ ਕੋਈ ਟਿਪੱਣੀ ਨਾ ਕਰਨ ਤੇ ਕੇਜਰੀਵਾਲ ਨੂੰ ਕਰੜੇ ਹੱਥੀ ਲੈਦਿੰਆ ਕਾਲਕਾ ਨੇ ਉਨ੍ਹਾਂ ਨੂੰ ਅਸੂਲਾ ਤੇ ਸਿਆਸਤ ਕਰਨ ਦੀ ਸਲਾਹ ਵੀ ਦਿੱਤੀ। ਕੇਜਰੀਵਾਲ ਵੱਲੋਂ ਬਾਰ-ਬਾਰ ਸਰਕਾਰ ਬਨਾਉਣ ਜਾਂ ਨਾ ਬਨਾਉਣ ਦੀ ਦੁਚਿੱਤੀ ਦਾ ਜ਼ਿਕਰ ਕਰਦੇ ਹੋਏ ਕਾਲਕਾ ਨੇ ਚੇਤਾ ਕਰਵਾਇਆ ਕਿ ਕੇਜਰੀਵਾਲ ਖੁਦ ਲੋਕਸਭਾ ਚੋਣਾਂ ‘ਚ ਆਪਣੀ ਪਾਰਟੀ ਨੂੰ ਫਾਇਦਾ ਦਿਵਾਉਣ ਦੇ ਡੁੰਘੇ ਮਕਸਦ ਨਾਲ ਮੁੱਖ ਮੰਤਰੀ ਦੀ ਕੁਰਸੀ ਨੂੰ ਤਿਆਗ ਕੇ ਗਏ ਸਨ, ਪਰ ਲੋਕਸਭਾ ਚੋਣਾਂ ‘ਚ ਆਪਣੀ ਵੱਡੀ ਹਾਰ ਤੋਂ ਬਾਅਦ ਹੁਣ ਫਿਰ ਦਿੱਲੀ ਵਿਚ ਸਰਕਾਰ ਬਨਾਉਣ ਨੂੰ ਤਿਆਰ ਬੈਠੇ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਤੇ ਪੈਸੇ ਲੈ ਕੇ ਸਕੂਲ ‘ਚ ਬੱਚਿਆਂ ਦਾ ਦਾਖਿਲਾ ਕਰਨ ਦੇ ਕੇਜਰੀਵਾਲ ਵੱਲੋਂ ਲਗਾਏ ਗਏ ਦੋਸ਼ਾਂ ਤੇ ਸਖਤ ਐਤਰਾਜ਼ ਜਤਾਉਂਦੇ ਹੋਏ ਕਾਲਕਾ ਨੇ ਕੇਜਰੀਵਾਲ ਨੂੰ ਆਪਣੀ ਸੋੜੀ ਸਿਆਸਤ ਲਈ ਇਮਾਨਦਾਰ ਅਧਿਆਪਕਾਂ ਤੇ ਬਿਨਾ ਸਬੂਤ ਉਂਗਲ ਨਾ ਚੁੱਕਣ ਦੀ ਵੀ ਸਲਾਹ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply