Wednesday, June 10, 2026

6ਵੇ ਪੇਅ ਕਮਿਸ਼ਨ ਦੇ ਹਿਸਾਬ ਤਨਖਾਵਾਂ ਦੇਣ ‘ਤੇ ਸਟਾਫ ਨੇ ਦਿੱਲੀ ਕਮੇਟੀ ਦਾ ਧੰਨਵਾਦ ਕੀਤਾ

PPN050809
ਨਵੀਂ ਦਿੱਲੀ , 5  ਅਗਸਤ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਮੁਹ ਸਟਾਫ ਵੱਲੋਂ 6ਵੇਂ  ਪੇਅ ਕਮਿਸ਼ਨ ਦੇ ਹਿਸਾਬ ਨਾਲ ਤਨਖਾਵਾਂ ਦੇਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਹੋਏ ਸੰਖੇਪ ਸਮਾਗਮ ‘ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਟਾਫ ਵੱਲੋਂ ਫੂੱਲਾਂ ਦਾ ਗੁਲਦਸਤਾ ਦਿੰਦੇ ਹੋਏ ਮੁਹੰ ਮਿਠਾ ਕਰਵਾਇਆ ਗਿਆ। ਸਮੁਹ ਸਟਾਫ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਉਨ੍ਹਾਂ ਨੂੰ ਵਿਦਿਅਕ ਅਦਾਰਿਆਂ ‘ਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪ੍ਰੇਰਿਆ। ਦਿੱਲੀ ਕਮੇਟੀ ਵੱਲੋਂ ਮਾਇਨੋਰਟੀ ਅਵੈਅਰਨੈਸ ਸੈਲ ਦੇ ਮਾਧਿਅਮ ਨਾਲ ਸਿੱਖ ਬੱਚਿਆਂ ਨੂੰ ਸਰਕਾਰੀ ਸਕੀਮਾਂ ਦਾ ਫਾਇਦਾ ਦੇਣ ਲਈ ਕਮੇਟੀ ਵੱਲੋਂ ਖੋਲ੍ਹੇ ਗਏ 10 ਖੇਤਰੀ ਦਫ਼ਤਰਾਂ ਦਾ ਹਵਾਲਾ ਦਿੰਦੇ ਹੋਏ  ਜੀ.ਕੇ. ਨੇ ਇਸ ਮੌਕੇ ਸੈਲ ਦੇ ਦਫ਼ਤਰਾਂ ‘ਚ ਸ਼ਰੀਰਕ ਰੂਪ ਤੋਂ ਵਿਕਲਾਂਗ ਬੱਚਿਆਂ ਦੀ ਉੱਚ ਸਿੱਖਿਆ ਲਈ ਅਤੇ  ਕੌਮੀ ਘੱਟ ਗਿਣਤੀ ਕਮੀਸ਼ਨ ਦੀ “ਪੜ੍ਹੋ ਪਰਦੇਸ” ਸਕੀਮ ਦਾ ਪ੍ਰਚਾਰ ਕਰਦੇ ਹੋਏ ਇਸ ਦਾ ਫਾਇਦਾ ਵੱਧ ਤੋਂ ਵੱਧ ਬੱਚਿਆਂ ਤਕ ਪਹੁੰਚਾਉਣ ਦੀ ਵੀ ਹਿਦਾਇਤ ਦਿੱਤੀ। 
ਸੈਲ ਦੇ ਕਨਵੀਨਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਨੇ ਇਸ ਮੌਕੇ ਪੱਛਮ ਦਿੱਲੀ ‘ਚ ੪ (ਵਿਸ਼ਨੂੰ ਗਾਰਡਨ, ਹਰੀ ਨਗਰ, ਉਤਮ ਨਗਰ, ਨਿਹਾਲ ਵਿਹਾਰ) ਉਤਰ ਦਿੱਲੀ ‘ਚ 2  (ਮੰਗੋਲਪੁਰੀ, ਢੱਕਾ ਧੀਰਪੁਰ) ਪੁਰਵੀ ਦਿੱਲੀ 1  (ਲੋਨੀ ਰੋਡ) ਦੱਖਣ ਦਿੱਲੀ 2 (ਕਾਲਕਾ ਜੀ, ਗੁਰੂ ਅਰਜਨ ਨਗਰ) ਅਤੇ ਸੈਂਟਰਲ ਦਿੱਲੀ ‘ਚ 1 (ਕਰੋਲ ਬਾਗ) ਵਿਖੇ ਖੇਤਰੀ ਦਫ਼ਤਰ ਖੋਲਣ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਸਤਪਾਲ ਸਿੰਘ, ਹਰਜਿੰਦਰ ਸਿੰਘ, ਅਤੇ ਮਾਇਨੋਰਟੀ ਸੈਲ ਦੀ ਇੰਨਚਾਰਜ ਬੀਬੀ ਰਣਜੀਤ ਕੌਰ ਸਣੇ ਵੱਡੀ ਗਿਣਤੀ ‘ਚ ਸਾਰੇ ਸਕੂਲਾਂ ਦਾ ਸਟਾਫ ਮੌਜੂਦ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply