ਅੰਮ੍ਰਿਤਸਰ, 15 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਸੰਗਤਾਂ ਦੇ
ਸਹਿਯੋਗ ਨਾਲ 24ਵਾਂ ਰੈਣਿ ਸਬਾਈ ਕੀਰਤਨ ਦਰਬਾਰ, ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਅਤੇ ਜਪ-ਤਪ ਸਮਾਗਮ 21 ਮਾਰਚ ਤੋਂ 24 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ।
ਸਮਾਗਮ ਸਬੰਧੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਈ ਮੀਟਿੰਗ `ਚ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਜ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਵਾਰ ਸਮਾਗਮ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਜਿਸ ਵਿੱਚ 1 ਸਾਲ ਦਾ ਬੱਚਾ ਵੀ ਅਗਰ ਵਾਹਿਗੁਰੂ ਸ਼ਬਦ ਬੋਲ ਕੇ ਸੁਣਾਵੇ ਤਾਂ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਇਨਾਮ ਹਾਸਿਲ ਕਰ ਸਕਦਾ ਹੈ।ਉਨਾਂ ਕਿਹਾ ਕਿ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ 1 ਤੋਂ 25 ਸਾਲ ਤੱਕ ਦੇ ਬੱਚੇ ਵੱਖ-ਵੱਖ ਸਿਲੇਬਸ ਮੁਤਾਬਿਕ ਭਾਗ ਲੈ ਸਕਦੇ ਹਨ ਇਹਨਾਂ ਬੱਚਿਆਂ ਕੋਲੋ 18 ਮਾਰਚ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਆਪਣੀ ਉਮਰ ਮੁਤਾਬਿਕ ਸਿਲੇਬਸ ਸੁਣੇ ਜਾਣਗੇ।ਭਾਈ ਗੁਰਇਕਬਾਲ ਸਿੰਘ ਨੇ ਦਸਿਆ ਕਿ ਪਾਠ ਸੁਣਾਉਣ ਵਾਲੇ ਹਰ ਬੱਚੇ ਨੂੰ ਮੌਕੇ `ਤੇ ਸਤਿਕਾਰ ਵਜੋ ਇਨਾਮ ਦਿੱਤੇ ਜਾਣਗੇ, ਜਦਕਿ ਪਹਿਲੀਆਂ ਤਿੰਨ ਪਜਿਸ਼ਿਨਾਂ `ਤੇ ਆਉਣ ਵਾਲੇ ਬੱਚਿਆਂ ਨੂੰ ਕੈਸ਼ ਤੇ ਹੋਰ ਇਨਾਮ ਤੇ ਯਾਦਗਾਰੀ ਚਿੰਨ 24 ਮਾਰਚ ਨੂੰ ਹੋਣ ਵਾਲੇ ਮਹਾਨ ਰੈਣਿ ਸਬਾਈ ਕੀਰਤਨ ਦਰਬਾਰ ਵਿੱਚ ਦਿੱਤੇ ਜਾਣਗੇ।ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਹਰ ਧਰਮ ਦਾ ਬੱਚਾ ਵੀ ਭਾਗ ਲੈ ਸਕਦਾ ਹੈ।
ਭਾਈ ਸਾਹਿਬ ਜੀ ਨੇ ਦਸਿਆ ਕਿ 21 ਤੋਂ 23 ਮਾਰਚ ਤੱਕ ਦਿਨ ਦੇ ਸਮੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਸਿਮਰਨ ਦੇ ਜਾਪ ਦੀਆਂ ਸੰਗਤਾਂ ਵੱਲੋਂ ਹਾਜਰੀਆਂ ਲਗਾਈਆਂ ਜਾਣਗੀਆਂ ਅਤੇ 24 ਮਾਰਚ ਨੂੰ ਮਹਾਨ ਰੈਣਿ ਸਬਾਈ ਕੀਰਤਨ ਦਰਬਾਰ ਹੋਵੇਗਾ।ਜਿਸ ਵਿੱਚ ਸੰਤ ਮਹਾਂਪੁਰਸ਼, ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media