ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਨੇ ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ
6 ਸਿੰਘਾਂ ਦੇ ਪਰਿਵਾਰਾਂ ਦੀ ਪਿਛਲੇ ਦਿਨੀਂ ਮਾਇਕ ਸਹਾਇਤਾ ਕੀਤੀ।ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ 70 ਹਜਾਰ ਰੁਪਏ ਦੀ ਰਾਸ਼ੀ ਇਨ੍ਹਾਂ ਪਰਿਵਾਰਾਂ ਤੱਕ ਪਹੁੰਚਾਈ ਗਈ ਹੈ।ਉਨਾਂ ਕਿਹਾ ਕਿ ਸ਼ਹੀਦ ਭਾਈ ਤਰਸੇਮ ਸਿੰਘ ਬੱਬਰ ਦੇ ਭਰਾ ਭਾਈ ਨਿਰਮਲ ਸਿੰਘ ਰਿਆਲੀ ਨੂੰ ਤੀਹ ਹਜ਼ਾਰ, ਸ਼ਹੀਦ ਭਾਈ ਕਸ਼ਮੀਰ ਸਿੰਘ ਬਾਠ ਦੇ ਭਰਾ ਭਾਈ ਦਲਬੀਰ ਸਿੰਘ ਭੀਲੋਵਾਲ ਨੂੰ ਪੰਦਰਾਂ ਹਜ਼ਾਰ, ਸ਼ਹੀਦ ਭਾਈ ਬਲਦੇਵ ਸਿੰਘ ਬਾਬਾ ਦੀ ਸਿੰਘਣੀ ਬੀਬੀ ਵੀਰ ਕੌਰ ਨੂੰ ਦਸ ਹਜ਼ਾਰ, ਸ਼ਹੀਦ ਭਾਈ ਨਿਸ਼ਾਨ ਸਿੰਘ ਭੀਲੋਵਾਲ ਦੀ ਭੈਣ ਬੀਬੀ ਹਰਵਿੰਦਰ ਕੌਰ ਨੂੰ ਪੰਜ ਹਜ਼ਾਰ, ਸ਼ਹੀਦ ਭਾਈ ਗੁਰਸਾਹਿਬ ਸਿੰਘ ਸਕੱਤਰਾ ਦੀ ਭੈਣ ਬੀਬੀ ਬਚਨ ਕੌਰ ਛੇਹਰਟਾ ਨੂੰ ਪੰਜ ਹਜਾਰ ਅਤੇ ਭਰਾ ਭਾਈ ਮੇਜਰ ਸਿੰਘ ਸਕੱਤਰਾਂ ਨੂੰ ਪੰਜ ਹਜਾਰ ਰੁਪਏ ਦਿੱੱਤੇ ਗਏ ਹਨ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਥੇਬੰਦੀ ਆਪਣੀ ਸਮਰੱਥਾ ਅਨੁਸਾਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਦੀ ਆ ਰਹੀ ਹੈ ਤੇ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਜੀਵਨ ਲਿਖ ਕੇ ਇਤਿਹਾਸਕ ਕਾਰਜ ਨਿਭਾਅ ਰਹੀ ਹੈ।ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਪਰਿਵਾਰ ਆਰਥਿਕ ਪੱਖ ਤੋਂ ਬਹੁਤ ਕਮਜੋਰ ਹਨ ਤੇ ਹੋਰ ਸੰਸਥਾਵਾਂ ਵੀ ਇਨ੍ਹਾਂ ਪਰਿਵਾਰਾਂ ਦਾ ਸਹਾਰਾ ਬਣਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media