Friday, March 28, 2025

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਕੈਂਸਰ ਸਬੰਧੀ ਜਾਗਰੂਕਤਾ ਸੈਮੀਨਾਰ

PPN1703201811ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਕੈਂਸਰ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਫ਼ੋਰਟਿਸ ਹਸਪਤਾਲ ਤੋਂ ਮਾਹਿਰ ਡਾ. ਗੁਰਬਿਲਾਸ ਸਿੰਘ ਪਨੂੰ, ਡਾ. ਰਵਿੰਦਰ ਸਿੰਘ ਮਲਹੋਤਰਾ ਅਤੇ ਡਾ. ਅਮੀਤਾਬ ਜੈਰਥ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਉਕਤ ਬਿਮਾਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀਆਂ ਪ੍ਰਦਾਨ ਕੀਤੀਆਂ।
    ਸੈਮੀਨਾਰ ਦੀ ਸ਼ੁਰੂਆਤ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।ਪ੍ਰਿੰਸੀਪਲ ਡਾ. ਢਿੱਲੋਂ ਆਏ ਮਹਿਮਾਨਾਂ ਦਾ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਅਤੇ ਕੈਂਸਰ ਸਬੰਧੀ ਜਾਗਰੂਕ ਕਰਦੀ ਜੀ.ਆਈ ਰੇਨਜ਼ੂਵਸ ਕੰਪਨੀ ਦੁਆਰਾ ਕੀਤੀ ਗਈ ਕਰੀਬ 25 ਮਿੰਟ ਦੀ ਡਾਕੂਮੈਂਟਰੀ ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨੂੰ ਵਿਖਾਈ ਗਈ, ਜਿਸ ’ਚ ਕੈਂਸਰ ਬਿਮਾਰੀ ਦੇ ਲੱਛਣਾਂ ਅਤੇ ਬਿਮਾਰੀ ਸਬੰਧੀ ਆਪ੍ਰੇਸ਼ਨ ਤੇ ਉਸ ਸਬੰਧੀ ਲੋਕਾਂ ਦੇ ਸੁਝਾਅ ਨੂੰ ਸਰਲ ਢੰਗ ਨਾਲ ਦਰਸਾਇਆ ਗਿਆ ਹੈ।
    ਆਪਣੇ ਸੰਬੋਧਨ ’ਚ ਡਾ. ਗੁਰਬਿਲਾਸ ਸਿੰਘ ਪਨੂੰ ਨੇ ਕਿਹਾ ਕਿ ਖਾਦ-ਪਦਾਰਥ ਦੇ ਅਣਉਚਿੱਤ ਸੇਵਨ, ਫ਼ਸਲਾਂ ’ਤੇ ਕੀਤੇ ਜਾਂਦੇ ਜਹਿਰੀਲੇ ਛਿੜਕਾਅ ਅਤੇ ਬਦਲਦੇ ਜੀਵਨ ਜਾਂਚ ਕਾਰਨ ਕੈਂਸਰ ਦਾ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਬਿਮਾਰੀ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ, ਜੇਕਰ ਉਸ ਦਾ ਸਮੇਂ ਰਹਿੰਦਿਆ ਇਲਾਜ ਕਰਵਾ ਲਿਆ ਜਾਵੇ। ਉਨ੍ਹਾਂ ਇਸ ਮੌਕੇ ਸ਼ੁੱਧ ਤੇ ਸਾਫ਼-ਸੁੱਥਰੀ ਖੁਰਾਕ ਖਾਣ ਅਤੇ ਨਸ਼ਿਆਂ ਵਰਗੀਆਂ ਮੰਦੀਆਂ ਅਲਾਮਤਾਂ ਨੂੰ ਤਿਆਗ ਕੇ ਰੁਝੇਵੇ ਭਰੇ ਜੀਵਨ ਤੋਂ ਕੁੱਝ ਸਮਾਂ ਕਸਰਤ ਕਰਨ ’ਤੇ ਵੀ ਤਰਜੀਹ ਦਿੱਤੀ।
    ਇਸ ਮੌਕੇ ਕੈਂਸਰ ਸਬੰਧੀ ਉਕਤ ਡਾਕਟਰਾਂ ਤੋਂ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦਾ ਬਹੁਤ ਸੁੰਦਰ ਢੰਗ ਨਾਲ ਜਵਾਬ ਦਿੰਦਿਆ ਬਿਮਾਰੀ ਬਾਰੇ ਚਾਨਣਾ ਪਾਇਆ ਗਿਆ।ਡਾ. ਢਿੱਲੋਂ ਨੇ ਮਾਹਿਰ ਡਾਕਟਰਾਂ ਵੱਲੋਂ ਬਿਮਾਰੀ ਸਬੰਧੀ ਵਿਦਿਆਰਥੀਆਂ ਨੂੰ ਜਾਗ੍ਰਿਤ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀ ਰੁਝੇਵੇ ਭਰੀ ਜ਼ਿੰਦਗੀ ’ਚ ਇਨਸਾਨ ਬਹੁਤ ਜਿਆਦਾ ਵਿਅਸਥ ਹੈ ਕਿ ਉਹ ਆਪਣੇ ਖਾਣ-ਪਾਣ ਬਾਰੇ ਸੁਚੇਤ ਨਹੀਂ ਹੈ ਅਤੇ ਬੇ-ਟਾਈਮ ਅਤੇ ਬਜ਼ਾਰੀ ਗੰਦਗੀ ਭਰੇ ਫ਼ਾਸਟ ਫ਼ੂਡ ਅਤੇ ਜੰਕ ਫ਼ੂਡ ਨਾਲ ਆਪਣੀ ਸਰੀਰਿਕ ਹਾਲਤ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਡਾਕੂਮੈਂਟਰੀ ਜੋ ਕਿ ਪੰਜਾਬੀ ਭਾਸ਼ਾ ’ਚ ਹੈ, ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਅਸੀ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾ ਸਕਦੇ ਹਾਂ।
    ਉਨ੍ਹਾਂ ਕਿਹਾ ਅਜਿਹੇ ਸੈਮੀਨਾਰ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸਿਹਤ ਵਿਭਾਗ, ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵੀ ਹੋਣੇ ਲਾਜ਼ਮੀ ਹਨ ਤਾਂ ਕਿ ਲੋਕ ਅਜਿਹੀਆਂ ਨਾਮੁਰਾਦੀਆਂ ਤੋਂ ਜਾਣੂ ਹੋ ਸਕੇ ਅਤੇ ਸਮੇਂ ਰਹਿੰਦਿਆਂ ਉਸ ’ਤੇ ਕਾਬੂ ਪਾਇਆ ਸਕੇ।ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਦੀਪਿਕਾ ਕੋਹਲੀ, ਡਾ. ਨਿਰਮਲਜੀਤ ਕੌਰ ਸੰਧੂ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਰਾਜਵਿੰਦਰ ਕੌਰ, ਰਜਨੀ ਗੁਪਤਾ, ਪੂਨਮਪ੍ਰੀਤ ਕੌਰ ਢਿੱਲੋਂ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply