ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੀ ਪੁਲਿਸ ਵਲੋਂ ਆਪਣੇ ਆਪ ਨੂੰ ਇੱਕ ਅਖਬਾਰ ਦਾ ਪੱਤਰਕਾਰ ਕਹਿਣ
ਵਾਲੇ ਇੱਕ ਵਿਅਕਤੀ ਸਮੇਤ ਦੜਾ-ਸੱਟਾ ਲਗਾਉਣ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਰਾਜੇਸ਼ ਸਨੇਹੀ ਨੇ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਵੱਲੋਂ ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋਂ ਸਰਕਾਰੀ ਲਾਟਰੀ ਕੱਢਣ ਦੀ ਆੜ ਵਿੱਚ ਧੋਖਾਧੜੀ ਕਰਕੇ ਦੜਾ-ਸੱਟਾ ਅਤੇ ਜੂਆ ਖੇਡਣ ਵਾਲਿਆਂ ਖਿਲਾਫ ਸ਼ਿਕੰਜਾ ਕਸਿਆ ਗਿਆ ਹੈ ਅਤੇ ਮੁਖਬਰ ਪਾਸੋਂ ਮਿਲੀ ਇਤਲਾਹ `ਤੇ ਕਾਰਵਾਈ ਕਰਦਿਆਂ ਅੱਜ ਪੁਲਿਸ ਨੇ ਦੌਰਾਨੇ ਗਸ਼ਤ ਸੁਰਿੰਦਰ ਕੁਮਾਰ ਪੁੱਤਰ ਵੇਦ ਪ੍ਰਕਾਸ਼ ਜੋ ਆਪਣੇ ਆਪ ਨੂੰ ਇੱਕ ਅਖਬਾਰ ਦਾ ਪੱਤਰਕਾਰ ਦੱਸਦਾ ਹੈ, ਮੋਹਿਤ ਕੁਮਾਰ ਉਰਫ ਬੰਟੀ ਪੁੱਤਰ ਸੰਤ ਰਾਮ, ਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਧੂਰੀ ਨੂੰ ਪੰਜਾਬ ਸਟੇਟ ਲਾਟਰੀ ਦੇ ਨੰਬਰ ਲਗਵਾਉਣ ਦੀ ਆੜ ਵਿੱਚ ਦੜੇ-ਸੱਟੇ ਦਾ ਧੰਦਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ।ਉਹਨਾਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਨ ਪਾਸੋਂ ਮੌਕਾ ਪਰ 4000 ਰੁਪਏ ਦੇ ਕਰੰਸੀ ਨੋਟ, 3 ਕੰਪਿਊਟਰ ਸਮੇਤ ਸੀ.ਪੀ.ਯੂ, 2 ਐਲ.ਈ.ਡੀ, 1 ਮੋਨੀਟਰ, 3 ਕੀਬੋਰਡ, 3 ਮਾਊਸ, ਇੱਕ ਲੇਜ਼ਰ ਸਕੈਨਰ, 3 ਪਰਚੀ ਪ੍ਰਿੰਟਰ, 2 ਸੈਮਸੰਗ ਸਮਾਰਟ ਫੋਨ, ਇੱਕ ਦੁਕਾਨ ਦੀ ਚਾਬੀ, ਇੱਕ ਸਕੂਟਰੀ ਬਰਾਮਦ ਕਰਕੇ ਥਾਣਾ ਸਿਟੀ ਧੂਰੀ ਵਿਖੇ ਮੁੱਕਦਮਾ ਦਰਜ ਕਰ ਲਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media