Wednesday, July 22, 2026

ਸਨਅਤਾਂ `ਚ ਵਰਤੇ ਜਾਂਦੇ ਰਸਾਇਣਾਂ ਬਾਰੇ ਰਿਪੋਰਟ ਬਣੇ – ਡਿਪਟੀ ਕਮਿਸ਼ਨਰ

ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਉਚ ਪੱਧਰੀ ਮੀਟਿੰਗ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਅੱਜ ਕੁਦਰਤੀ ਆਫਤ ਪ੍ਰਬੰਧਨ ਕਮੇਟੀ ਦੀ Kamaldeep S Sangha DCਮੀਟਿੰਗ ਡੀ.ਸੀ ਕਮਲਦੀਪ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਡਿਪਟੀ ਕਮਿਸ਼ਨਰ ਨੇ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਚੱਲ ਉਦਯੋਗਾਂ ਦੀ ਸਥਿਤੀ ਅਤੇ ਇਨਾਂ ਸਨਅਤਾਂ ਵਿੱਚ ਵਰਤੇ ਜਾਣ ਵਾਲੇ ਰਸਾਇਣ, ਤਰਲ ਪਦਾਰਥਾਂ, ਗੈਸਾਂ ਅਤੇ ਸਬੰਧੀ  ਵੇਰਵੇ ਇਕੱਠੇ ਕਰਨ ਤਾਂ ਜੋ ਨਾਜ਼ੁਕ ਹਾਲਤਾਂ ਦੌਰਾਨ ਜਨ ਕਲਿਆਣ ਲਈ ਯੋਜਨਾਬੰਦੀ ਕੀਤੀ ਜਾ ਸਕੇ।ਸੰਘਾ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲਾਂ ਕਾਲਜਾਂ ਵਿੱਚ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਮੈਡਮ ਅਲਕਾ ਕਾਲੀਆ,  ਉਪ ਮੰਡਲ ਮੈਜਿਸਟਰੇਟ ਅੰਮਿ੍ਰਤਸਰ-1 ਨਿਤਿਸ਼ ਸਿੰਗਲਾ, ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਵਿਕਾਸ ਹੀਰਾ, ਉਪ ਮੰਡਲ ਮੈਜਿਸਟਰੇਟ ਅਜਨਾਲਾ ਰਜਤ ਓਬਰਾਏ, ਵਧੀਕ ਪ੍ਰਸਾਸ਼ਕ ਨਗਰ ਸੁਧਾਰ ਟਰੱਸਟ ਤੇਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਅੰਮ੍ਰਿਤਸਰ ਹਰਦੀਪ ਸਿੰਘ ਘਈ, ਤਹਿਸੀਲਦਾਰ ਜੇ.ਪੀ ਸਲਵਾਨ, ਸਕੱਤਰ ਰੈਡ ਕਰਾਸ ਸ੍ਰੀਮਤੀ ਵਿਨੈ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਡੀ.ਸੀ ਸੰਘਾ ਨੇ ਦੱਸਿਆ ਕਿ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਭਾਰਤ ਸਰਕਾਰ ਵਲੋਂ ਜਿਲ੍ਹੇ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਨਾਜ਼ੁਕ ਹਾਲਤਾਂ ਦੌਰਾਨ ਜਾਨ ਅਤੇ ਮਾਲ ਦੀ ਹਿਫਾਜ਼ਤ ਕੀਤੀ ਜਾ ਸਕੇ।ਉਹਨਾਂ ਕਿਹਾ ਇਸ ਯੋਜਨਾਬੰਦੀ ਨਾਲ ਜਿਲ੍ਹੇ ਵਿੱਚ ਕੁਦਰਤੀ ਆਫਤਾਂ ਜਾਂ ਮਨੁੱਖੀ ਗਲਤੀ ਕਾਰਨ ਹੋਣ ਵਾਲੀਆਂ ਵੱਡੀਆਂ ਦੁਰਘਟਨਾਵਾ ਨੂੰ ਘਟਾਇਆ ਜਾ ਸਕਦਾ ਹੈ।ਉਹਨਾਂ ਨਗਰ ਨਿਗਮ ਅਤੇ ਫਾਇਰ ਬਿਗ੍ਰੇਡ ਨੂੰ ਹਦਾਇਤ ਕੀਤੀ ਕਿ ਉਹਨਾਂ ਕੋਲ ਹੰਗਾਮੀ ਹਾਲਤਾਂ ਨਾਲ ਨਿਪਟਣ ਲਈ ਕਿਸ ਤਰ੍ਹਾਂ ਦਾ ਸਾਜ਼ੋ ਸਮਾਨ ਹੈ ਅਤੇ ਭਵਿੱਖ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੇ ਸਮਾਨ ਦੀ ਜਰੂਰਤ ਪੈ ਸਕਦੀ ਹੈ, ਸਬੰਧੀ ਰਿਪੋਰਟ ਜਿਲ੍ਹਾ ਪ੍ਰਸ਼ਾਸਨ ਨੂੰ ਦੇਣ।

Check Also

ਐਸ.ਐਮ.ਐਲ ਮਹਿੰਦਰਾ ਕੰਪਨੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ) – ਐਸ.ਐਮ.ਐਲ ਮਹਿੰਦਰਾ ਕੰਪਨੀ ਦੇ ਕਾਰਜ਼ਕਾਰੀ ਚੇਅਰਮੈਨ ਵਿਨੋਦ ਕੁਮਾਰ ਸਹਾਏ …

Leave a Reply