Thursday, March 27, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦੇਸ਼ੀ ਵਿਦਿਆਰਥਣ ਨੂੰ ਡਿਗਰੀ ਸੌਂਪੀ

ਅਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦੇਸ਼ੀ ਵਿਦਿਆਰਥਣ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ Gndu1ਮੁਲਤਵੀ ਹੋਈ 44ਵੀਂ ਕਨਵੋਕੇਸ਼ਨ ਤੋਂ ਪਹਿਲਾਂ ਡਿਗਰੀ ਲੈਣਾ ਚਾਹੁੰਦੀ ਸੀ, ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਡਿਗਰੀ ਦੇ ਦਿੱਤੀ ਹੈ ਅਤੇ ਉਸ ਦੀ ਬਣਦੀ ਫੀਸ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਜਿਸਟਰਾਰ ਵੱਲੋਂ ਆਪਣੇ ਸਰੋਤਾਂ ਤੋਂ ਅਦਾ ਗਈ।ਯੂਨੀਵਰਸਿਟੀ ਵਿਚ ਨੌਕਰੀ ਕਰਨ ਦੀ ਚਾਹਵਾਨ ਇਹ ਵਿਦਿਆਰਥਣ ਆਪਣੀ ਡਿਗਰੀ ਲੈ ਕੇ ਖੁਸ਼ ਹੈ।
    ਰਜਿਟਰਾਰ ਨੇ ਦੱਸਿਆ ਕਿ ਸਬੰਧਤ ਵਿਦਿਆਰਥਣ ਵੱਲੋਂ ਕਿਸੇ ਵੀ ਉਚ ਅਧਿਕਾਰੀ ਨਾਲ ਕਨਵੋਕੇਸ਼ਨ ਤੋਂ ਪਹਿਲਾਂ ਡਿਗਰੀ ਲੈਣ ਲਈ ਸੰਪਰਕ ਨਹੀਂ ਕੀਤਾ ਗਿਆ ਸੀ।ਉਸ ਵੱਲੋਂ ਜੋ ਕਿਹਾ ਗਿਆ, ਦੇ ਆਧਾਰ `ਤੇ ਉਸ ਨੂੰ ਅੱਜ ਡਿਗਰੀ ਦੇ ਦਿੱਤੀ ਗਈ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥਣ ਕਨਵੋਕੇਸ਼ਨ ਵਿਚ ਡਿਗਰੀ ਲੈਣ ਆਈ ਸੀ।ਪਰ ਕਿਸੇ ਕਾਰਨ 19 ਫਰਵਰੀ ਨੂੰ ਇਹ ਕਨਵੋਕੇਸ਼ਨ ਮੁਲਤਵੀ ਹੋ ਗਈ ਸੀ।ਜਿਸ ਕਰਕੇ ਹੁਣ ਉਸ ਵਲੋਂ ਕਨਵੋਕੇਸ਼ਨ ਤੋਂ ਬਿਨਾ ਡਿਗਰੀ ਲੈਣ ਦਾ ਫਾਰਮ ਭਰਿਆ ਗਿਆ।
    ਉਨ੍ਹਾਂ ਕਿਹਾ ਕਿ ਜੇ ਕਨਵੋਕੇਸ਼ਨ ਤੋਂ ਬਗੈਰ ਕਿਸੇ ਵਿਦਿਆਰਥੀ/ਵਿਦਿਆਰਥਣ ਨੇ ਡਿਗਰੀ ਪ੍ਰਾਪਤ ਕਰਨੀ ਹੈ ਤਾਂ ਉਸ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਵੱਖਰੀ ਫੀਸ ਅਦਾ ਕਰਨੀ ਪੈਂਦੀ ਹੈ।ਪਰ ਵਿਦਿਆਰਥਣ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਰਜਿਸਟਰਾਰ ਵੱਲੋਂ ਆਪਣੇ ਵਸੀਲਿਆਂ ਤੋਂ ਫੀਸ ਦਾ ਭੁਗਤਾਨ ਰਸੀਦ ਨੰ. 1013538 ਮਿਤੀ 19-3-2018 ਰਾਹੀਂ ਕਰ ਦਿੱਤਾ ਗਿਆ ਹੈ।
        ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅਧਿਕਾਰੀ ਵਿੱਤੀ ਅਤੇ ਜਾਇਦਾਦ ਦੇ ਨਿਗਰਾਨ ਹਨ ਅਤੇ ਇਸ ਦੀ ਵਰਤੋਂ ਵਿਦਿਆਰਥੀਆਂ ਦੇ ਹੱਕ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਨੀਤੀ ਅਤੇ ਹੋਰ ਪ੍ਰਭਾਵਾਂ ਤੋਂ ਉਪਰ ਉਠ ਕੇ ਨਿਯਮਾਂ ਅਨੁਸਾਰ ਹੀ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਕੋਈ ਵੀ ਵਿਤੀ ਬੋਝ ਅਸਿੱਧੇ ਤੌਰ `ਤੇ ਵਿਦਿਆਰਥੀ ਉਪਰ ਹੀ ਪੈਂਦਾ ਹੈ ਅਤੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਸਹੂਲਤ ਦੇਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।  
    ਯੂਨੀਵਰਸਿਟੀ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਅਤੇ ਚੰਗਾ ਵਿਦਿਅਕ ਮਾਹੌਲ ਬਣਾਉਣ ਲਈ ਨਿਯਮਾਂ ਅਨੁਸਾਰ ਕੰਮ ਕੀਤੇ ਜਾ ਰਹੇ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਯੂਨੀਵਰਸਿਟੀ ਪ੍ਰਸ਼ਾਸਨ ਦੀ ਮੁੱਢਲੀ ਡਿਊਟੀ ਹੈ ਕਿ ਉਹ ਕੋਈ ਕਾਰਜ ਵਿਦਿਆਰਥੀਆਂ ਦੇ ਹਿਤ ਵਿਚ ਕਰਨ ਲਈ ਮੁਢਲੇ ਤੌਰ `ਤੇ ਯਕੀਨੀ ਬਣਾਉਣ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply