ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ
ਡਿਵਲਪਮੈਂਟ ਸੈਂਟਰ ਵਿਚ “ਐਨ.ਐਮ.ਆਰ ਦੇ ਸਿਧਾਂਤ, ਰਸਾਇਣ ਅਤੇ ਜੈਵਿਕ ਉਪਯੋਗਾਂ“ ਬਾਰੇ ਪੰਜ ਦਿਨਾ ਦੀ ਵਰਕਸਾਪ ਕਰਵਾਈ ਗਈ। ਇਸ ਵਰਕਸਾਪ ਨੂੰ ਭਾਰਤ ਦੇ ਮਨੱੁਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਅਧੀਨ ਸ਼ੁਰੂ ਕੀਤੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਫ.ਡੀ.ਸੀ.) ਦੇ ਤਹਿਤ ਕਰਵਾਇਆ ਗਿਆ। ਇਸ ਵਿਚ ਫੈਕਲਟੀ ਮੈਂਬਰਾਂ ਸਮੇਤ 38 ਯੂਨੀਵਰਸਿਟੀ ਤੇ ਕਾਲਜ ਵਿਦਵਾਨ ਹਿੱਸਾ ਲਿਆ। ਸੰਜੈ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ, ਲਖਨਊ ਦੇ ਬਾਇਓਮੈਡੀਕਲ ਰਿਸਰਚ ਸੈਂਟਰ ਤੋਂ ਪ੍ਰੋ. ਸੀ.ਐਲ ਖੇਤਰਪਾਲ, ਪੋ੍ਰ. ਐਨ. ਸੂਰਯਾ ਪ੍ਰਕਾਸ਼, ਪੋ੍ਰ. ਐਚ.ਐਸ ਅਤਰਿਆ, ਡਾ. ਐਸ ਰਾਘਥਾਮਾ, ਆਈ.ਆਈ.ਐਸ.ਸੀ ਬੈਂਗਲੌਰ ਅਤੇ ਪ੍ਰੋ. ਮੰਦਾਰ ਦੇਸਮੁੱਖ, ਸੀ.ਸੀ.ਐਮ.ਬੀ, ਹੈਦਰਾਬਾਦ ਨੇ ਹਿੱਸਾ ਲੈਣ ਵਾਲਿਆਂ ਨੂੰ ਇਸ ਖੇਤਰ ਨਵੀਆਂ ਉਪਲੱਬਧੀਆਂ ਅਤੇ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।ਪ੍ਰੋਫੈਸਰ ਖੇਤਰਪਾਲ ਨੇ ਆਪਣੇ ਉਦਘਾਟਨੀ ਭਾਸਣ ਵਿੱਚ ਐਨ.ਐਮ.ਆਰ ਨੂੰ ਅੰਤਰ-ਅਨੁਸ਼ਾਸਨੀ ਵਿਭਾਗ ਵਜੋਂ ਮਾਨਤਾ ਦਿਤੀ।ਇਸ ਨੂੰ ਅੱਜਕਲ੍ਹ ਸਿਰਫ ਭੌਤਿਕ ਵਿਗਿਆਨੀਆਂ, ਰਸਾਇਣ ਵਿਗਿਆਨੀਆਂ, ਜੀਵ-ਵਿਗਿਆਨੀ ਅਤੇ ਹੋਰਨਾਂ ਦੁਆਰਾ ਹੀ ਨਹੀਂ ਬਲਕਿ ਸਮਾਜਿਕ ਵਿਗਿਆਨੀਆਂ ਦੁਆਰਾ ਵੀ ਪ੍ਰਸਾਰਿਆ ਜਾ ਰਿਹਾ ਹੈ।ਐਨ.ਐਮ.ਆਰ ਨੇ ਮਨੁੱਖਤਾ ਦੀ ਸੇਵਾ ਵਿੱਚ ਆਧੁਨਿਕ ਵਿਗਿਆਨ ਦੇ ਅਭਿਆਸ ਦੀ ਸਫਲਤਾ ਨੂੰ ਬਦਲ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਵਰਕਸਾਪ ਦਾ ਟੀਚਾ ਇਹ ਹੈ ਕਿ ਨੌਜਵਾਨ ਫੈਕਲਟੀ ਮੈਂਬਰਾਂ ਅਤੇ ਉਭਰ ਰਹੇ ਖੋਜ ਵਿਦਵਾਨਾਂ ਨੂੰ ਇਸ ਬਹੁ-ਵਿਰਾਸਤੀ ਸਾਖਾ ਦੇ ਮੌਜੂਦਾ ਰੁਝਾਨਾਂ ਅਤੇ ਭਵਿੱਖੀ ਦਿਸਾਂ ਨਾਲ ਜਾਣੂ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਬਣਾਈਆਂ ਦੀਵਾਰਾਂ ਤੋਂ ਉਪਰ ਉਠ ਕੇ ਸੋਚੀਏ। ਐਚ.ਆਰ.ਡੀ.ਸੀ. ਦੇ ਡਾਇਰੈਕਟਰ, ਪ੍ਰੋ. ਜਤਿੰਦਰ ਸਿੰਘ ਨੇ ਯੂਨੀਵਰਸਿਟੀ ਵਿਚ ਫੈਕਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਉਸਦੇ ਉਦੇਸਾਂ ਬਾਰੇ ਚਾਨਣਾ ਪਾਇਆ। ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media