Tuesday, August 11, 2026

ਨਾਟਸ਼ਾਲਾ `ਚ ਥਿਏਟਰ ਫੈਸਟੀਵਲ ਦੇ ਪਹਿਲੇ ਦਿਨ ਨਾਟਕ 84, 85, 86 ਤੇ.. ਮਰਾਸੀ ਪੇਸ਼

PPN2203201813ਅੰਮ੍ਰਿਤਸਰ, 22 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ 20 ਸਾਲ ਪੂਰੇ ਹੋਣ `ਤੇ 27 ਮਾਰਚ ਨੂੰ ਮਨਾਏ ਜਾਣ ਵਾਲੇ ਵਿਸ਼ਵ ਰੰਗਮੰਚ ਦਿਵਸ ਸਬੰਧੀ ਮਨਾਏ ਜਾ ਰਹੇ 8 ਦਿਨਾਂ ਥਿਏਟਰ ਦੇ ਪਹਿਲੇ ਦਿਨ ਪੰਜਾਬੀ ਡਰਾਮਾ 84, 85, 86 ਤੇ . . ਮਰਾਸੀ ਪੇਸ਼ ਕੀਤਾ ਗਿਆ।ਅੱਜ ਦੇ ਮੁੱਖ ਮਹਿਮਾਨ ਪੰਡਿਤ ਕ੍ਰਿਸ਼ਨ ਦਵੇਸ਼ਰ ਸਨ।ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਅਬੋਹਰ ਦੇ ਸਪਰਸ਼ ਥਿਏਟਰ ਗਰੁੱਪ ਵਲੋਂ ਪੇਸ਼ ਇਸ ਨਾਟਕ ਦੇ ਨਿਰਦੇਸ਼ਕ ਪ੍ਰੋ. ਗੌਰਵ ਵਿੱਜ ਅਤੇ ਸੰਸਥਾ ਦੇ ਪ੍ਰਧਾਨ ਸੋਨੂੂ ਬੱਬਰ ਹਨ।ਨਾਟਕ ਪੰਜਾਬ ਦੇ ਮਸ਼ਹੂਰ ਮਰਾਸੀ ਭਾਈਚਾਰੇਦੇ ਆਲੇ ਦੁਆਲੇ ਘੁੰਮਦਾ ਹੈ, ਜੋ ਹਾਸਿਆਂ ਦੇ ਬਾਦਸ਼ਾਹ ਕਹੇ ਜਾਂਦੇ ਹਨ।ਸਮਾਜਿਕ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਲਈ ਨਾਟਕ ਨੂੰ ਮਰਾਸੀ ਪਰਿਵਾਰਕ ਮੈਂਬਰਾਂ ਰਾਹੀਂ ਕਾਮੇਡੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।  
ਨਾਟਕ `ਚ ਦਰਸਾਇਆ ਗਿਆ ਹੈ ਕਿ ਅਸੀ ਐਨੇ ਸਵਾਰਥੀ ਹੋ ਗਏ ਕਿ ਆਪਣੇ ਆਪ ਬਾਰੇ ਤਾਂ ਸੋਚਦੇ ਹਾਂ ਪਰ ਸਮਾਜ ਤੇ ਦੇਸ਼ ਪ੍ਰਤੀ ਜਿੰਮੇਵਾਰੀ ਨੂੰ ਨਜਰਅੰਦਾਜ਼ ਕਰ ਦਿੰਦੇ ਹਾਂ।ਨਿਰਦੇਸ਼ਕ ਪ੍ਰੋ. ੀਵੱਜ ਕਹਿੰਦੇ ਹਾਂ ਕਿ ਮੌਜੂਦਾ ਮਾਹੌਲ ਵਿੱਚ ਜਿਥੇ ਘਟੀਆ ਡਾਇਲਾਗ ਨੂੰ ਹੀ ਕਾਮੇਡੀ ਦੇ ਰੂਪ ਵਿੱਚ ਪਰੋਸਣ ਦਾ ਰਿਵਾਜ ਹੈ, ਉਥੇ ਹੀ ਇਹ ਨਾਟਕ ਸਾਫ਼-ਸੁਥਰੇ ਤਰੀਕੇ ਨਾਲ ਸਮਾਜਿਕ ਕੁਰੀਤੀਆਂ `ਤੇ ਹਲਕੇ-ਫੁਲਕੇ ਅੰਦਾਜ `ਚ ਚੋਟ ਕਰ ਜਾਂਦਾ ਹੈ।ਇਸ ਸਮੇਂ ਨਾਟਸ਼ਾਲਾ ਦੇ ਮੁੱਖੀ ਜਤਿੰਂਦਰ ਬਰਾੜ਼ ਨੇ ਦੱਸਿਆ ਕਿ ਨਾਟਸ਼ਾਲਾ ਨੇ ਆਪਣਾ ਸਫਰ 1998 ਵਿੱਚ ਸ਼ੁਰੂ ਕੀਤਾ ਸੀ ਅਤੇ ਇਸ ਸਾਲ 20 ਸਾਲ ਦਾ ਸਫਰ ਪੂਰਾ ਹੋਣ ਜਾ ਰਿਹਾ ਹੈ।ਜਿਸ ਸਬੰਧੀ ਇਹ ਫੈਸਟੀਵਲ ਆਯੋਜਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਾਟਕ ਦੀ ਹਰੇਕ ਪੇਸ਼ਕਾਰੀ ਦੇ ਮੌਕੇ ਕਲਾ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਮੁੱਖ ਮਹਿਮਾਨ ਵਜੋਂ ਸਾਮਲ ਹੋਣਗੀਆਂ।
 
 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply