Monday, August 10, 2026

ਸਿਹਤ ਵਿਭਾਗ ਵਲੋਂ ਤੰਬਾਕੂ ਵਿਰੁੱਧ ਜਾਗਰੂਕਤਾ ਰੈਲੀ ਵੀ ਕੱਢੀ ਜਾਵੇਗੀ-ਏ.ਡੀ.ਸੀ

PPN2203201814ਪਠਾਨਕੋਟ, 20 ਮਾਰਚ (ਪੰਜਾਬ ਪੋਸਟ ਬਿਊਰੋ) – ਤੰਬਾਕੂ ਕੰਟਰੋਲ ਪ੍ਰੋਗਰਾਮ (ਕੋਟਪਾ ਐਕਟ-2003) ਅਭਿਆਨ ਦੋਰਾਨ ਲੋਕਾਂ ਨੂੰ ਤੰਬਾਕੂ ਖਾਣ ਤੋਂ ਰੋਕਣ ਦੇ ਲਈ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ, ਜਿਸ ਸਬੰਧ ਵਿੱਚ ਸਿਹਤ ਵਿਭਾਗ ਵਲੋਂ ਪਠਾਨਕੋਟ ਅੰਦਰ ਇਕ ਜਾਗਰੂਕਤਾ ਰੈਲੀ ਵੀ ਕੱਢੀ ਜਾਵੇਗੀ।ਇਹ ਪ੍ਰਗਟਾਵਾ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਿਹਤ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਪ੍ਰੋਗਰਾਮ (ਕੋਟਪਾ ਐਕਟ-2003) ਨੂੰ ਲੈ ਕੇ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਕੀਤਾ।ਮੀਟਿੰਗ ਵਿੱਚ ਸ੍ਰੀਮਤੀ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ, ਡਾ. ਤਰਸੇਮ ਸਿੰਘ ਡੀ.ਐਚ.ਓ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਤੋ ਇਲਾਵਾ, ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋੋਗਰਾਮ ਅਫਸਰ, ਨੋਡਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਮੈਂਬਰ ਵੀ ਹਾਜਰ ਸਨ।
ਮੀਟਿੰਗ ਦੋਰਾਨ ਤੰਬਾਕੂ ਕੰਟਰੋਲ ਪ੍ਰੋਗਰਾਮ (ਕੋਟਪਾ ਐਕਟ-2003) ਸੰਬਧੀ ਜ਼ਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ ਨੇ ਦੱਸਿਆ ਸਿਹਤ ਵਿਭਾਗ ਵਲੋਂ ਫਰਵਰੀ ਮਹੀਨੇ ਵਿੱਚ 2950 ਰੁਪਏ ਰਾਸ਼ੀ ਦੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਹਨ।ਉਨ੍ਹਾਂ ਦੱਸਿਆ ਕਿ ਦੋ ਵੱਖ ਵੱਖ ਤਰ੍ਹਾਂ ਦੇ ਪਾਨ ਮਸਾਲਿਆਂ ਦੇ ਸੈਂਪਲ ਸੀਲ ਕਰਕੇ ਉੱਚ ਅਧਿਕਾਰੀਆਂ ਨੂੰ ਟੈਸਟਟਿੰਗ ਲਈ ਭੇਜੇ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਕੋਈ ਵੀ ਈ-ਸਿਗਰੇਟ ਸੰਬਧਤ ਕੇਸ ਨਹੀ ਪਾਇਆ ਗਿਆ ਅਤੇ ਨਾ ਹੀ ਸੈਕਸ਼ਨ-144 ਹੁੱਕਾ ਬਾਰ ਸਬੰਧੀ ਨਿਯਮ ਦੀ ਉਲੰਘਣਾ ਪਾਈ ਗਈ ਹੈ।ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਵੱਖ-ਵੱਖ ਵਿਭਾਗਾਂ ਨੂੰ ਚਲਾਨ ਬੁੱਕਾਂ ਦਿੱਤੀਆਂ ਗਈਆਂ ਹਨ ਅਤੇ ਸਮੇਂ ਸਮੇਂ `ਤੇ ਕੈਂਪਾਂ, ਸੈਮੀਨਾਰਾਂ ਰਾਹੀ ਲੋਕਾਂ ਨੂੰ ਤੰਬਾਕੂ ਸੇਵਨ ਦੇ ਨਾਲ-ਨਾਲ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਮਤਲਬ ਜਿੰਦਗੀ ਦੀ ਦੁਰਦਸ਼ਾ ਕਰਨਾ ਹੈ ਕਿਉਂਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਥ ਹੁੰਦੇ ਹਨ ਜਿਨਾਂ੍ਹ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਬੁੱਲਾਂ ਦਾ ਕੈਂਸਰ, ਦੰਦਾਂ ਦਾ ਕੈਂਸਰ, ਗਲੇ ਦਾ ਕੈਂਸਰ, ਤਾਲੂ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਭੋਜਨ ਵਾਲੀ ਨਾਲੀ ਦਾ ਕੈਂਸਰ ਹੁੰਦਾ ਹੈ। ਕੇਵਲ ਸਿਗਰਟ ਵਿੱਚ ਹੀ ਨਿਕੋਟੀਨ ਸਾਹਿਤ 4000 ਅਜਿਹੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਜਿਹੜੇ ਕੈਂਸਰ ਦਾ ਕਾਰਨ ਬਣਦੇ ਹਨ। 80% ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਇਸ ਤੋ ਇਲਾਵਾ ਦਿਲ ਦਾ ਰੋਗ, ਅੰਧਰੰਗ, ਸਰੀਰ ਵਿਚ ਕੰਮਜੋਰੀ, ਦੰਦਾ ਦਾ ਕਾਲਾ ਹੋਣਾ, ਚਿਹਰੇ ਤੇ ਝੁਰੜੀਆਂ ਅਤੇ ਨਿਪੰਸੁਕਤਾ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੇੈ।ਤੰਬਾਕੂ ਦੇ ਸੇਵਨ ਕਾਰਨ ਹਰ ਰੋਜ ਦੇਸ਼ ਵਿੱਚ ਲਗੱਭਗ 2200 ਮੌਤਾਂ ਹੁੰਦੀਆਂ ਹਨ ਅਤੇ ਤਕਰੀਬਨ ਹਰ ਸਾਲ 7 ਲੱਖ ਲੋਕ ਬੀੜੀ-ਸਿਗਰਟ ਪੀਣ ਕਾਰਨ ਮਰ ਜਾਂਦੇ ਹਨ ਜੋ ਕਿ ਹੋਰ ਬਿਮਾਰੀਆਂ ਦੀ ਤੁਲਨਾਂ ਵਿਚ ਜਿਆਦਾ ਹੈ ।
ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਨਗਰ ਨਿਗਮ, ਪੁਿਲਸ ਵਿਭਾਗ, ਪੰਚਾਇਤ ਵਿਭਾਗ, ਰੋਡਵੇਜ਼, ਸੀ.ਡੀ.ਪੀ.ਓ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੂੰ ਕੋਟਪਾ ਐਕਟ-2003 ਸਬੰਧੀ ਚਲਾਨ ਬੁੱਕ ਦਿੱਤੀ ਗਈ ਹੈ ਉਹ ਚਲਾਨ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਇਸ ਦੀ ਰਿਪੋਰਟ ਸਮੇਂ ਸਿਰ ਸਿਹਤ ਵਿਭਾਗ ਨੰੁੂ ਭੇਜਣ।ਉਨਾਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ/ਸੈਕੰਡਰੀ ਨੰੁੂ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਵਿਦਿਅਕ ਅਦਾਰੇ (ਸਰਕਾਰੀ/ਗੈਰਸਰਕਾਰੀ) ਦੇ 100 ਗਜ ਦੇ ਘੇਰੇ ਵਿੱਚ ਕੋਈ ਵੀ ਤੰਬਾਕੂ ਪਦਾਰਥ ਵੇਚਣ ਵਾਲੇ ਦੀ ਦੁਕਾਨ ਨਾ ਹੋਵੇ। ਇਸ ਸੰਬਧੀ ਇੱਕ ਸਰਟੀਫਿਕੇਟ ਵੀ ਤੰਬਾਕੂ ਕੰਟਰੋਲ ਸੈਲ ਸਿਹਤ ਵਿਭਾਗ ਪਠਾਨਕੋਟ ਵਿਖੇ ਜਮ੍ਹਾ ਕਰਵਾਇਆ ਜਾਵੇ।
    

 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply