Wednesday, June 17, 2026

ਧੋਖਾਧੜੀ ਤੋਂ ਬਚਣ ਲਈ ਲੋਕ ਰਜਿਸਰਡ ਟ੍ਰੈਵਲ ਏਜੰਟਾਂ ਦੀਆਂ ਸੇਵਾਵਾਂ ਲੈਣ – ਡੀ.ਸੀ

PPN2203201815ਪਠਾਨਕੋਟ, 22 ਮਾਰਚ (ਪੰਜਾਬ ਪੋਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਆਮ ਲੋਕਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਸਬੰਧੀ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵਲੋਂ ਕੀਤੀ ਜਾ ਰਹੀ ਖੱਜ਼ਲ ਖੁਆਰੀ, ਧੋਖਾਧੜੀ ਅਤੇ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਪਠਾਨਕੋਟ ਵਿਖੇ 6 ਹੀ ਰਜਿਸਟਰਡ ਟ੍ਰੈਵਲ ਏਜੰਟ ਕੰਮ ਕਰ ਰਹੇ ਹਨ ਇੰਨ੍ਹਾਂ `ਚ ਮੋਹਨ ਸਿੰਘ ਪੁੱਤਰ ਬਾਬੂ ਰਾਮ ਵਾਸੀ ਪ੍ਰੇਮ ਨਗਰ ਦਾ ਲਾਈਸੰਸ ਨੰਬਰ 01/2014/ਐਮ.ਏ.ਐਮ.ਸੀ 2 ਹੈ, ਜਿਸ ਦੀ ਮਿਆਦ ਮਿਤੀ 25 ਮਈ 2019 ਤੱਕ, ਮਾਨਿਕ ਨੰਦਾ ਪੁੱਤਰ ਵਿਜੈ ਨੰਦਾ ਵਾਸੀ ਮਹਾਰਾਣੀ ਨਿਵਾਸ ਅਬਰੋਲ ਨਗਰ ਪਠਾਨਕੋਟ ਦਾ ਲਾਈਸੰਸ ਨੰ:02/2014/ਐਮ.ਏ.ਐਮ.ਸੀ ਦੀ ਮਿਆਦ 22  ਜੁਲਾਈ 2019 ਤੱਕ ਹੈ, ਰਵਿੰਦਰ ਕੁਮਾਰ ਪੁੱਤਰ ਪ੍ਰਸ਼ੋਤਮ ਕੁਮਾਰ ਵਾਸੀ ਭੜੋਲੀ ਕਲ੍ਹਾਂ ਪਠਾਨਕੋਟ ਦਾ ਲਾਈਸੰਸ ਨੰ:03/2017/ਐਮ.ੲ./ਐਮ.ਸੀ 2 ਦੀ ਮਿਆਦ 26 ਜੁਲਾਈ 2022 ਤਕ, ਮਯੰਕ ਮਹਾਜਨ ਪੁੱਤਰ ਅਮਨ ਮਹਾਜਨ ਗੁਰੂ ਨਾਨਕ ਕਲੋਨੀ ਪਿੰਡ ਰਸਾਲਪੁਰ ਦਾ ਲਾਇਸੰਸ ਨੰਬਰ 04/2017/ ਐਮ.ਏ.ਐਮ.ਸੀ 2 ਦੀ ਮਿਆਦ 17 ਜਨਵਰੀ 2023, ਚੰਦਰ ਮੋਹਣ ਪੁੱਤਰ ਨਰਦੇਵ ਦੱਤ ਨਿਵਾਸੀ ਹਾਊਸ ਨੰ:341 ਨਿਊ ਸ਼ਾਸਤਰੀ ਨਗਰ ਨਜਦੀਕ ਬੱਸ ਸਟੈਂਡ ਪਠਾਨਕੋਟ ਦਾ ਲਾਈਸੰਸ ਨੰ:05/2017/ਐਮ.ਏ.ਐਮ.ਸੀ 2 ਦੀ ਮਿਆਦ 6 ਫਰਵਰੀ 2023 ਅਤੇ ਸੰਜੀਵ ਕੁਮਾਰ ਜੋਸ਼ੀ ਪੁੱਤਰ ਪੂਰਨ ਚੰਦ ਜੋਸ਼ੀ ਨਿਵਾਸੀ ਰਾਮ ਨਗਰ ਡਲਹੋਜੀ ਰੋਡ ਪਠਾਨਕੋਟ ਦਾ ਲਾਈਸੰਸ ਨੰ:6/2017/ਐਮ.ਏ/ਐਮ.ਸੀ 2 ਜਿਸ ਦੀ ਮਿਆਦ 6 ਫਰਵਰੀ  2023 ਤੱਕ ਹੈ।
 ਉਨਾਂ ਲੋਕਾਂ ਨੂੰ ਕਿਹਾ ਕਿ ਅਨਰਜਿਸਟਰਡ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਨਾ ਹੋਣ ਬਲਕਿ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਹੀ ਲੈਣ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਆਪਣੇ ਆਪ ਨੂੰ ਟ੍ਰੈਵਲ ਏਜੰਟ ਦੱੱਸਦਾ ਹੈ ਅਤੇ ਲੋਕਾਂ ਨਾਲ ਡੀਲ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਜਾਂ ਐਸ.ਐਸ.ਪੀ ਪਠਾਨਕੋਟ ਨਾਲ ਸੰਪਰਕ ਕੀਤਾ ਜਾਵੇ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply