Thursday, September 19, 2024

ਵਿਸ਼ਵ ਪਾਣੀ ਦਿਵਸ ਮੌਕੇ ਪਾਣੀ ਨੂੰ ਬਚਾਉਣ ਦਾ ਦਿੱਤਾ ਹੋਕਾ

ਸੰਦੌੜ, 22 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਵਿਖੇ ਸਮਾਜ ਭਲਾਈ ਮੰਚ PPN2203201825ਸ਼ੇਰਪੁਰ ਅਤੇ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਵੱਲੋਂ ਵਿਸ਼ਵ ਪਾਣੀ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਜ ਭਲਾਈ ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ, ਸਮਾਜ ਸੇਵੀ ਰਾਜੇਸ਼ ਰਿਖੀ ਪੰਜਗਰਾਈਆਂ, ਸਮਾਜ ਭਲਾਈ ਮੰਚ ਦੀ ਸੁਪਰਵਾਈਜਰ ਮੈਡਮ ਚਰਨਜੀਤ ਕੌਰ, ਸਕੂਲ ਮੁਖੀ ਮੈਡਮ ਅਮਰਜੀਤ ਕੌਰ, ਮਾਸਟਰ ਬਲਵੀਰ ਸਿੰਘ ਸੰਦੌੜ, ਸੁਖਵਿੰਦਰ ਸਿੰਘ ਰਾਏ ਨੇ ਇਸ ਮੌਕੇ ਬੋਲਿਦਆਂ ਕਿਹਾ ਕਿ ਅੱਜ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਘਟਦੇ ਜਾਣਾ ਬਹੁਤ ਚਿੰਤਾ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਸਾਨੂੰ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦੀ ਬੱਚਤ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬਹੁਤ ਹੀ ਸੰਜਮ ਦੇ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਉਪਜਾਊ ਧਰਤੀ ਰੇਗਿਸਥਾਨ ਬਣ ਜਾਵੇਗੀ ਅਤੇ ਸਾਡੀਆਂ ਲੱਖਾਂ ਦੀਆਂ ਜ਼ਮੀਨਾਂ ਹਜ਼ਾਰਾਂ ਵਿੱਚ ਵੀ ਖਰਦੀਦੀਆਂ ਨਹੀਂ ਜਾਣਗੀਆਂ।ਉਹਨਾਂ ਕਿਹਾ ਕਿ ਘਰਾਂ ਦੇ ਵਿੱਚ ਵੀ ਪੀਣ ਤੋਂ ਸਿਵਾਏ ਪੋਚਾ ਜਾਂ ਪਸੂਆਂ ਨੂੰ ਨਹਾਉਣ ਆਦਿ ਕੰਮਾਂ ਦੇ ਲਈ ਪਹਿਲਾ ਵਰਤੇ ਪਾਣੀ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਿਹਨਾਂ ਘਰਾਂ ਦੇ ਵਿੱਚ ਫਿਲਟਰ ਲੱਗੇ ਹਨ ਉਹ ਕਰੀਬ ਚਾਰ ਗੁਣਾ ਪਾਣੀ ਵੇਸਟ ਕੱਢਦੇ ਹਨ ਜਿਸ ਨੂੰ ਸਟੋਰ ਕਰਕੇ ਵਰਤੋਂ ਵਿੱਚ ਲਿਆਦਾ ਜਾਵੇ।ਹਾਜ਼ਰ ਵਿਦਿਆਰਥੀਆਂ ਅਤੇ ਨਗਰ ਦੇ ਲੋਕਾਂ ਨੇ ਪਾਣੀ ਦੀ ਬੱਚਤ ਲਈ ਯਤਨ ਕਰਨ ਦਾ ਅਹਿਦ ਵੀ ਲਿਆ।ਇਸ ਮੌਕੇ ਨਗਰ ਦੇ ਪਤਵੰਤੇ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply