Monday, December 23, 2024

ਡਿਪਟੀ ਕਮਿਸ਼ਨਰ ਵਲੋਂ ਪੁੱਠੇ ਪਾਸੇ ਤੋਂ ਆਉਂਦੇ ਵਾਹਨ ਜ਼ਬਤ ਕਰਨ ਦੀ ਹਦਾਇਤ

ਟ੍ਰੈਫਿਕ ਨਿਯਮ ਤੋੜਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਦੇ ਮਾੜੇ ਟ੍ਰੈਫਿਕ ਹਾਲਤਾਂ  ਨੂੰ PPN2203201827ਸੁਧਾਰਨ ਨੂੰ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੰਦੇ ਹਦਾਇਤ ਕੀਤੀ ਹੈ ਕਿ ਸੜਕ ’ਤੇ ਪੁੱਠੇ ਪਾਸੇ ਤੋਂ ਆਉਂਦੇ ਵਾਹਨਾਂ ਨੂੰ ਜਬਤ ਕੀਤਾ ਜਾਵੇ। ਅੱਜ ਟ੍ਰੈਫਿਕ ਸੁਧਾਰ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਸ. ਸੰਘਾ ਨੇ ਆਰ.ਟੀ.ਏ ਕੰਵਲਜੀਤ ਸਿੰਘ ਨੂੰ ਵੀ ਕਿਹਾ ਕਿ ਉਹ ਸਮੁੱਚੇ ਜਿਲ੍ਹੇ ਵਿਚ ਆਵਾਜਾਈ ਦੇ ਨਿਯਮ ਲਾਗੂ ਕਰਵਾਉਣ ਲਈ ਸਖਤੀ ਕਰਨ ਅਤੇ ਓਵਰਲੋਡ ਚੱਲਦੀਆਂ ਗੱਡੀਆਂ ਨੂੰ ਵੱਧ ਤੋਂ ਵੱਧ ਜੁਰਮਾਨੇ ਕਰਨ।
                ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਆਵਾਜਾਈ ਦੀ ਸਮੱਸਿਆ ਕੇਵਲ ਆਉਣ-ਜਾਣ ਵਿੱਚ ਦਿੱਕਤ ਹੀ ਪੇਸ਼ ਨਹਂੀਂ ਕਰਦੀ, ਬਲਕਿ ਕਈ ਹਾਦਸਿਆਂ ਦਾ ਕਾਰਨ ਬਣਦੀ ਹੈ, ਜਿਸ ਵਿਚ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ।ਉਨਾਂ ਹਾਜ਼ਰ ਟ੍ਰੈਫਿਕ ੱਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਨਾਉਣ ਕਿ ਦੋ ਪਹੀਆ ਵਾਹਨ ’ਤੇ ਜਾਣ ਵਾਲੇ ਵਿਅਕਤੀ ਨੇ ਹੈਲਮਟ ਪਾਇਆ ਹੋਵੇ।ਉਨਾਂ ਇਸ ਲਈ ਨਿਯਮਾਂ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਬੁਲੇਟ ਮੋਟਰ ਸਾਈਕਲ ਨਾਲ ਪਟਾਕੇ ਪਾਉਣ ਵਾਲਿਆਂ, ਬੱਸਾਂ ਵਿਚ ਸਟੀਰਿਓ ਚਲਾਉਣ ਵਾਲਿਆਂ, ਗਲਤ ਪਾਰਕਿੰਗ, ਸਾਇਰਨ ਤੇ ਹੂਟਰ ਆਦਿ ਵਜਾਉਣ ਵਾਲਿਆਂ ਨੂੰ ਕਿਸੇ ਹਾਲਤ ਵਿਚ ਵੀ ਬਖਸ਼ਿਆ ਨਾ ਜਾਵੇ।ਸੰਘਾ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀ ਸਖਤੀ ਕਰਨ ਦੇ ਨਾਲ-ਨਾਲ ਜਾਗਰੂਕਤਾ ਲਈ ਹੋਰ ਟ੍ਰੈਫਿਕ ਵਾਰਡਨਾਂ ਦਾ ਸਹਿਯੋਗ ਲਿਆ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਤੇ ਆਰ.ਟੀ.ਏ ਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply