Tuesday, March 3, 2026

ਲ਼ੁੱਟ ਖੋਹ ਦੀਆਂ ਵਾਰਦਾਤਾਂ `ਚ ਸ਼ਾਮਲ ਚਾਰ ਕਾਬੂ- ਇੱਕ ਫਰਾਰ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਨੇ ਥਾਣਾ ਰਾਮ ਬਾਗ ਵਿਖੇ ਪ੍ਰੈਸ ਕਾਨਫਰੰਸ ਨੂੰ PPN2303201819ਸੰਬੋਧਿਤ ਕਰਦਿਆਂ ਦੱਸਿਆ ਹੈ ਕਿ ਰਾਮ ਬਾਗ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ `ਚ ਏ.ਐਸ.ਆਈ ਤਰਸੇਮ ਸਿੰਘ ਵਲੋਂ ਕੱਲ ਅਨੰਦ ਨਗਰ ਕਾਂਗੜਾ ਕਲੌਨੀ ਵਿਖੇ ਸਾਕਸ਼ੀ ਪੁੱਤਰ ਕਿਸ਼ਨ ਕੁਮਾਰ ਕੋਲੋਂ ਲੇਡੀਜ਼ ਪਰਸ ਖੋਹਣ ਵਾਲੇ ਮਨਦੀਪ ਸਿੰਘ ਉਰਫ ਮੋਟਾ ਪੁੱਤਰ ਮੁਕੰਦ ਸਿੰਘ ਤੇ ਧਰਮਿੰਦਰ ਸਿੰਘ ਉਰਫ ਸੋਨੀ ਪੁੱਤਰ ਫਤਹਿ ਸਿੰਘ ਅਤੇ ਵਾਸੀਆਨ ਪਿੰਡ ਝੀਤੇ ਕਲਾਂ ਨੂੰ ਗਿਫਤਾਰ ਕਰ ਕੇ ਉਨਾਂ ਪਾਸੋਂ ਬਿਨਾਂ ਨੰਬਰੀ ਇੱਕ ਪਲ਼ੇਟੀਨਾ ਮੋਟਰਸਾਈਕਲ ਅਤੇ ਲੜਕੀ ਕੋਲੋਂ ਖੋਹਿਆ ਗਿਆ ਪਰਸ ਬਰਾਮਦ ਕੀਤਾ ਹੈ ਜਿਸ ਵਿੱਚ 500 ਰੁਪਏ ਸਨ।PPN2303201820ਇਸੇ ਦੋਰਾਨ ਸਬ ਇੰਸਪੈਕਟਰ ਤਲਵਿੰਦਰ ਸਿੰਘ ਨੇ ਇਕ ਨਾਕੇ ਦੌਰਾਨ ਭਰਤ ਪੁੱਤਰ ਰਾਕੇਸ਼ ਕੁਮਾਰ ਵਾਸੀ ਰਾਧਾ ਕ੍ਰਿਸ਼ਨ ਮੰਦਰ ਵਾਲੀ ਗਲੀ ਮਜੀਠਾ ਰੋਡ ਅਤੇ ਸਾਹਿਲ ਪੁੱਤਰ ਵਿਜੇ ਕੁਮਾਰ ਵਾਸੀ ਗਲੀ ਪਕੌੜਿਆਂ ਵਾਲੀ ਫਰੈਂਡਜ਼ ਕਲੌਨੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨਾਂ ਨੇ 11.3.2018 ਨੂੰ ਸੰਜੀਵ ਕੁਮਾਰ ਪੁੱਤਰ ਕਾਹਨ ਚੰਦ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਪਾਸੋਂ ਮੋਬਾਇਲ ਖੋਹਿਆ ਸੀ।ਉਨਾਂ ਕਿਹਾ ਕਿ ਦੋਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਲਸਰ ਮੋਟਰਸਾਈਕਲ ਨੰਬਰ ਪੀ.ਬੀ 02 ਡੀ.ਏ 3517 ਤੇ ਮੋਬਾਇਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਖੁਲਸਾ ਕੀਤਾ ਹੈ ਕਿ ਉਹਨਾਂ ਦਾ ਸਾਥੀ ਘਾਚਾ ਵਾਸੀ ਹੁਸੈਨਪੁਰਾ ਵੀ ਇਸ ਵਾਰਦਾਤ `ਚ ਸ਼ਾਮਲ ਸੀ, ਜੋ ਅਜੇ ਫਰਾਰ ਚੱਲ ਰਿਹਾ ਹੈ।ਏ.ਸੀ.ਪੀ ਵਿਰਕ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਥਾਣਾ ਰਾਮ ਬਾਗ ਵਿਖੇ ਪਰਚੇ ਦਰਜ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਨਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ । 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply