Sunday, April 5, 2026

ਸਾਹਿਤ ਸਭਾ ਪੰਜਗਰਾਈਆਂ ਵਲੋਂ 10 ਸਖਸੀਅਤਾਂ ਦਾ ਵਿਸੇਸ਼ ਸਨਮਾਨ

ਲੇਖਕ ਹਰਮਿੰਦਰ ਭੱਟ ਦੀਆਂ ਦੋ ਪੁਸਤਕਾਂ `ਕੰਪਿਊਟਰ ਸਿੱਖਿਆ ਤੇ ਕੰਪਿਊਟਰ ਯੁੱਗ` ਲੋਕ ਅਰਪਣ
ਸੰਦੌੜ, 24 ਮਾਰਚ (ਪੰਜਾਬ ਪੋਸਟ- ਭੱਟ) – ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ (ਰਜਿ:) ਅਤੇ ਪੰਜਾਬੀ ਸਾਹਿਤ ਸਭਾ ਪਿੰਡ PPN2403201802ਪੰਜਗਰਾਈਆਂ ਵਲੋਂ ਨਗਰ ਦੇ ਸਹਿਯੋਗ ਨਾਲ ਲਾਇਬਰੇਰੀ ਦੀ ਨਵੀਂ ਇਮਾਰਤ ਦੀ ਉਸਾਰੀ ਮੌਕੇ ਪੰਚਾਇਤ ਘਰ ਵਿਖੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਬੰਧੀ ਸਾਹਿਤ ਸਭਾ ਦੇ ਪ੍ਰਧਾਨ ਈਸ਼ਰਪਾਲ ਸਿੰਘ ਸੰਧੂ ਅਤੇ ਲਾਇਬਰੇਰੀ ਦੇ ਪ੍ਰਧਾਨ ਰਾਜੇਸ਼ ਰਿਖੀ ਨੇ ਦੱਸਿਆ ਕਿ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਕੇਂਦਰੀ ਲੇਖਕ ਸਬਾ ਦੇ ਪ੍ਰਧਾਨ ਡਾ. ਤੇਜਵੰਤ ਮਾਨ, ਗਜ਼ਲਕਾਰ ਬੂਟਾ ਸਿੰਘ ਚੌਹਾਨ, ਕਹਾਣੀਕਾਰ ਜਸਵੀਰ ਰਾਣਾ, ਲੇਖਕ ਪਵਨ ਹਰਚੰਦਪੁਰੀ, ਲੇਖਕ ਸਮਾਜ ਸੇਵੀ ਮੋਹਨ ਸ਼ਰਮਾ, ਗਜ਼ਲਕਾਰ ਤ੍ਰਲੋਚਨ ਲੋਚੀ, ਲੇਖਕ ਬਚਨ ਬੇਦਿਲ, ਸਮਾਜ ਸੇਵੀ ਹਰਪ ਫਾਰਮਰ, ਸਮਾਜ ਸੇਵੀ ਪਾਠਕ ਰਜਿੰਦਰਜੀਤ ਕਾਲਾਬੂਲਾ, ਲੇਖਕ ਸਾਜਿਦ ਇਸ਼ਹਾਕ ਅਤੇ ਪ੍ਰੋ. ਕਰਾਂਤੀਪਾਲ ਦਾ ਉਹਨਾਂ ਵੱਲੋਂ ਸਾਹਿਤਕ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਬਦਲੇ ਵਿਸੇਸ਼ ਸਨਮਾਨ ਕੀਤਾ ਗਿਆ ਅਤੇ ਲੇਖਕ ਹਰਮਿੰਦਰ ਭੱਟ ਦੀਆਂ ਕੰਪਿਊਟਰ ਨਾਲ ਸਬੰਧਤ ਦੋ ਪੁਸਤਕਾਂ `ਕੰਪਿਊਟਰ ਸਿੱਖਿਆ ਅਤੇ ਕੰਪਿਊਟਰ ਯੁੱਗ` ਲੋਕ ਅਰਪਣ ਕੀਤੀਆਂ ਗਈਆਂ।
ਇਸ ਸਮੇਂ ਕਵੀ ਦਰਬਾਰ ਵਿੱਚ ਮੈਡਮ ਰਣਜੀਤ ਕੌਰ ਸਵੀ, ਪਾਲੀ ਖਾਦਮ, ਸੱਤਪਾਲ ਪਰਾਸ਼ਰ, ਅਮਰਜੀਤ ਅਮਨ, ਬਲਵੰਤ ਫਰਵਾਲੀ, ਕੁਲਵਮਤ ਲੋਹਗੜ੍ਹ, ਜਮੀਰ ਅਲੀ ਜਮੀਰ, ਅਜਮਲ ਸ਼ੇਰਵਾਨੀ, ਮਹਿੰਦਰ ਪ੍ਰਤਾਪ, ਪ੍ਰਭਜੋਤ ਸੋਹੀ, ਮਨਜਿੰਦਰ ਧਨੋਆ, ਕਰਤਾਰ ਠੂੱਲੀਵਾਲ, ਚਮਨਦੀਪ ਦਿਓਲ, ਸੋਮਨਾਥ ਕਲਸੀਆਂ, ਹਰਜੀਤ ਕਾਤਿਲ, ਰਣਜੀਤ ਕਾਲਾਬੂਲਾ, ਚਰਨਜੀਤ ਕੌਰ ਮਲੇਰਕੋਟਲਾ, ਸੁਖਵਿੰਦਰ ਸੁਖ, ਪ੍ਰੋ. ਸੁਖਵਿੰਦਰ ਸੁੱਖੀ, ਸੁਰਜੀਤ ਅਰਮਾਨ, ਦਿਲਸਾਜ ਜਮਾਲਪੁਰੀ, ਵੈਦ ਬੰਤ ਸਿੰਘ ਸਾਰੋ, ਹਰਵਿੰਦਰ ਨਿੱਕੂ ਸਮੇਤ ਸਨਮਾਨਿਤ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਰੋਤਿਆਂ ਨੇ ਸੁਣਿਆਂ।
ਇਸ ਮੌਕੇ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਮਾਸਟਰ ਸੋਮਨਾਥ, ਸਭਾ ਦੇ ਸਰਪ੍ਰਸਤ ਗੁਲਜ਼ਾਰ ਖਾਨ, ਲਾਇਬਰੇਰੀ ਦੇ ਜਰਨਲ ਸਕੱਤਰ ਕਹਾਣੀਕਾਰ ਕੁਲਵਿੰਦਰ ਕੌਸ਼ਲ, ਸਕੱਤਰ ਮਾ. ਸੰਦੀਪ ਰਿਖੀ, ਵਿੱਤ ਸਕੱਤਰ ਮਾ. ਅਜਾਨ ਮੁਹੰਮਦ, ਸਭਾ ਦੇ ਮੀਤ ਪ੍ਰਧਾਨ ਮਿੰਟੂ, ਮਹਿਤਾਬ, ਜਸਵੀਰ ਸਿੰਘ ਜੱਸੀ ਚੀਮਾ, ਮਾ. ਕੁਲਵੰਤ ਸਿੰਘ ਤੂਰ, ਸੰਕਰ ਸ਼ਰਮਾ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਨਗਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply