ਅੰਮ੍ਰਿਤਸਰ. 24 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਰਾਕ ਵਿੱਚ ਮਾਰੇ ਗਏ ਅੰਮ੍ਰਿਤਸਰ ਜਿਲੇ ਨਾਲ
ਸੰਬੰਧਿਤ ਮ੍ਰਿਤਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨਾਂ ਨੁੰ ਹੌਸਲਾ ਦੇਂਦਿਆਂ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।ਮੀਡੀਆ ਨੁੰ ਜਾਰੀ ਬਿਆਨ ਵਿੱਚ ਔਜਲਾ ਨੇ ਕਿਹਾ ਕਿ ਇਰਾਕ ਵਿੱਚ ਮਾਰੇ ਗਏ 39 ਨੌਜਵਾਨ ਵਿਚੋਂ ਜੋ ਅੰਮ੍ਰਿਤਸਰ ਜਿਲੇ ਨਾਲ ਸੰਬੰਧਿਤ ਪਿੰਡ ਭੋਏਵਾਲੀ, ਸਿਆਲਕਾ, ਚਵਿੰਡਾ ਦੇਵੀ, ਸੰਗੂਆਨਾ, ਮਾਨਾਵਾਲਾ, ਬੱਬੋਵਾਲ ਦੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।ਉਹਨਾਂ ਕਿਹਾ ਕਿ ਜਿਹਨਾਂ ਦੇ ਕਮਾੳੇੂ ਪੁੱਤ ਮਾਰੇ ਜਾ ਚੁਕੇ ਹਨ ਉਨਾਂ ਪਰਿਵਾਰਾਂ ਦੀ ਮਾਲੀ ਹਾਲਤ ਬਹੁਤ ਕਮਜੋਰ ਹੈ।
ਔਜਲਾ ਨੇ ਦੱਸਿਆ ਕਿ ਮੋਦੀ ਸਰਕਾਰ ਜੋ ਪਹਿਲਾਂ ਹੀ ਇਰਾਕ ਵਿੱਚ ਗਏ ਨੌਜਾਵਾਨਾਂ ਦੀ ਸੁਰੱਖਿਅਤ ਵਾਪਿਸ ਨਹੀ ਲਿਆ ਸਕੀ, ਹੁਣ ਬਿਨਾਂ ਕਿਸੇ ਦੇਰੀ ਦੇ ਉਹਨਾਂ ਦੇ ਮ੍ਰਿਤਕ ਸਰੀਰਾਂ ਨੁੰ ਜਲਦੀ ਤੋਂ ਜਲਦੀ ਚਾਰਾਜ਼ੋਈ ਕਰਕੇ ਵਾਪਸ ਭਾਰਤ ਲੈ ਕੇ ਆਵੇ ਤਾਂ ਜੋ ਮ੍ਰਿਤਕਾਂ ਦੀਆਂ ਅੰਤਿਮ ਰਸਮਾ ਪੂਰੀਆਂ ਕੀਤੀਆਂ ਜਾ ਸਕਣ।ਔਜਲਾ ਨੇ ਇਹਨਾਂ ਪਰਿਵਾਰਾਂ ਲਈ ਭਾਰਤ ਸਰਕਾਰ ਕੋਲੋ ਦੋ ਦੋ ਕਰੋੜ ਰੁਪੈ ਦੀ ਮਾਇਕ ਸਹਾਇਤਾ ਦੀ ਮੰਗ ਵੀ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media