ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੁਖਬਰਿ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਅਧਿਆਪਕਾਂ ਅਤੇ ਸਟਾਫ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪੀ੍ਰਤ ਸਿੰਘ ਬਾਦਲ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗ੍ਰਾਂਟ 25 ਕਰੋੜ ਰੁਪਏ ਵਧਾਉਣ `ਤੇ ਧੰਨਵਾਦ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸਾਲ ਆਪਣੀ 50ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਅਤੇ ਇਹ ਪੰਜਾਬ ਦੀ ਇਕੋ ਇਕ “ਪਹਿਲੀ ਸ਼੍ਰੇਣੀ” ਦੀ ਯੂਨੀਵਰਸਿਟੀ ਹੈ ਜੋ ਪੂਰੀ ਤਰ੍ਹਾਂ ਅਕਾਦਮਿਕ ਖੁਦਮੁਖਤਿਆਰ ਹੈ।ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਨੇ ਯੂਨੀਵਰਸਿਟੀ ਨੂੰ ਚਾਰ ਅੰਕਾਂ ਵਿਚੋਂ 3.51 ਅੰਕ ਦਿੱਤੇ ਹਨ ਅਤੇ ਇਸ ਨੂੰ “ਯੂਨੀਵਰਸਿਟੀ ਵਿਦ ਪਟੈਂਸ਼ੀਅਲ ਫਾਰ ਐਕਸੀਲੈਂਸ” ਦਾ ਦਰਜਾ ਵੀ ਪ੍ਰਾਪਤ ਹੈ।
ਇਸੇ ਨਾਲ ਯੂਨੀਵਰਸਿਟੀ ਵਿਖੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ.- ਜੀ.ਐਨ.ਡੀ ਯੂ. ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਵੀ ਸਥਾਪਨਾ ਕੀਤੀ ਗਈ, ਜਿਸ ਕੰਮ ਲਈ ਵੀ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ।ਭਾਰਤ ਵਿੱਚ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅਜਿਹਾ ਦੂਜਾ ਸੈਂਟਰ ਹੈ।
ਇਸ ਯੂਨੀਵਰਸਿਟੀ ਨੂੰ ਵਾਤਾਵਰਣ ਮੰਤਰਾਲੇ ਦੁਆਰਾ ਯੂਨੀਵਰਸਿਟੀ ਬੋਟੈਨੀਕਲ ਬਾਗ਼ ਦੇ ਉੱਚ ਪੱਧਰੀਕਰਨ ਲਈ ਗ੍ਰਾਂਟ ਵੀ ਪ੍ਰਾਪਤ ਹੈ।ਇਸ ਤੋਂ ਇਲਾਵਾ ਐਚ.ਯੂ.ਡੀ.ਸੀ.ਓ ਸੀ.ਐਸ.ਆਰ ਤੋਂ ਹੋਸਟਲ ਦੀ ਸਫ਼ਾਈ ਲਈ 2.25 ਕਰੋੜ ਮਨਜ਼ੂਰ ਕੀਤੇ ਗਏ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੀ ਇਕ ਫੈਕਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਜੋ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ ਸਕੀਮ ਅਧੀਨ ਹੈ ਜਿਸ ਸਬੰਧੀ 4.28 ਕਰੋੜ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ।
ਇਹ ਸਭ ਤਾਂ ਸੰਭਵ ਹੋਇਆ ਹੈ ਕਿਉਂਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੁਆਰਾ ਸਰਹੱਦੀ ਜਿ਼ਲ੍ਹੇ ਵਿਚ ਸਥਿਤ ਇਸ ਯੂਨੀਵਰਸਿਟੀ ਨੂੰ ਖੁੱਲ੍ਹ ਦਿਲੀ ਨਾਲ ਅਤੇ ਲਗਾਤਾਰ ਸਹਾਇਤਾ ਦਿੱਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟ ਿਦੇ ਉਪਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਪੰ ਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਦੇ ਬਜਟ ਵਿਚ ਇਸ ਗ੍ਰਾਂਟ ਦੀ ਮਨਜ਼ੂਰੀ `ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਗਾਂਟ ਨੂੰ ਯੂਨੀਵਰਸਿਟੀ ਦੇ ਵਿਕਾਸ ਲਈ ਵਰਤਣਗੇ ਅਤੇ ਉਹ ਇਸ ਕੰਮ ਨੂੰ ਇਮਾਨਦਾਰੀ ਨਾਲ ਕਰਦੇ ਹੋਏ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਿਆਰਾਂ ਵਾਲੀ ਯੂਨੀਵਰਸਿਟੀ ਬਣਾਉਣ ਵਿਚ ਕੋਈ ਵੀ ਕਸਰ ਨਹੀਂ ਛੱਡਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁਲ੍ਹਦਿਲੀ ਨਾਲ ਦਿੱਤੀ ਗਈ ਇਸ ਗ੍ਰਾਂਟ ਨਾਲ ਪੰਜਾਬ `ਚ ਉਚੇਰੀ ਸਿਖਿਆ ਨੂੰ ਹੋਰ ਵੀ ਮਜਬੂਤ ਕਰਨ ਵਿਚ ਬਲ ਮਿਲੇਗਾ। ਉਨ੍ਹਾਂ ੀਕਹਾ ਕਿ ਇਸ ਸਮੇਂ ਨੌਜੁਆਨਾਂ ਨੂੰ ਉਚੇਰੀ ਸਿਖਿਆ ਵੱਲ ਲੈ ਕੇ ਆਉਣ ਦਾ ਮਕਸਦ ਹੈ। ਪੰਜਾਬ ਸਰਕਾਰ ਪੰਜਾਬ ਦੀ ਇਸ ਸਰਹੱਦੀ ਇਲਾਕੇ ਵਿਚ ਸਥਿਤ ਯੂਨੀਵਰਸਿਟੀ ਰਾਹੀਂ ਇਸ ਖਿੱਤੇ ਵਿਚ ਸਿਖਿਆ ਦਾ ਪੱਧਰ ਉਚਾ ਕਰ ਰਹੀ ਹੈ ਜੋ ਕਿ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਗਾਂਟਸ ਕਮਿਸ਼ਨ ਵੱਲੋਂ ਦਿਤੇ ਗਏ ਉਤਮ ਦਰਜੇ ਦੇ ਅਧਿਕਾਰ ਸਦਕਾ ਉਹ ਇਸ ਖਿਤੇ ਦੀ ਸਿਖਿਆ ਪੱਧਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਹੀ ਨਵੇਂ 24 ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਇਸ ਵਿਦਿਅਕ ਵਰ੍ਹੇ ਤੋਂ ਹੀ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸਿਲੇਬਸ ਵੀ ਵਿਦਿਆਰਥੀਆਂ ਅਤੇ ਸਮੇਂ ਦੀ ਮੰਗ ਦੇ ਅਨੁਸਾਰ ਹੀ ਤਿਆਰ ਕੀਤੇ ਗਏ ਹਨ। ਓਪਨ ਅਤੇ ਡਿਸਟੈਂਸ ਸਿਖਿਆ ਲਈ ਨਵੇਂ ਕਰੋਸ ਵੀ ਇਸੇ ਸਾਲ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਵਿਭਾਗ, ਨਵੇਂ ਕੋਰਸ ਅਤੇ ਡਿਸਟੈਂਸ ਐਜੂਕੇਸ਼ਨ ਦੇ ਕੋਰਸ ਚਲਾਉਣ ਤੋਂ ਇਲਾਵਾ ਵਿਦੇਸ਼ੀ ਅਧਿਆਪਕਾਂ ਦੀ ਭਰਤੀ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਯੂਨਵਿਰਸਿਟੀ ਨੂੰ ਅੰਤਰਾਸ਼ਟਰੀ ਮਿਆਰਾਂ ਦੀ ਲੋੜ ਅਨੁਸਾਰ ਢਾਲਿਆ ਜਾ ਸਕੇ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹੁਣ ਆਪਣੇ ਪੱਧਰ `ਤੇ ਅਕਾਦਮਿਕ ਫੈਸਲੇ ਲੈਣ ਦੇ ਸਮਰੱਥ ਹੋ ਗਈ ਹੈ।ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਝੀ ਕਰੋੜ ਰੁਪਏ ਦੀ ਹੋਰ ਗ੍ਰਾਂਟ ਜਾਰੀ ਹੋਣ ਨਾਲ ਅਧਿਆਪਨ ਅਤੇ ਖੋਜ ਲਈ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਨਵੇਂ ਰਾਹ ਖੁੱਲ੍ਹਣਗੇ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media