ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਵਿਚ ਨਵੇਂ ਰੁਝਾਨ ਵਿਸ਼ੇ `ਤੇ ਦੋ ਰੋਜ਼ਾ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ ਗਿਆ। ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਸਪਾਂਸਰ ਕੀਤੇ ਗਏ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ ਦੁਆਰਾ ਕੈਮਿਸਟਰੀ ਡਿਪਾਰਟਮੈਂਟ ਵਿਚ ਅਡਵਾਂਸਡ ਸਟੱਡੀਜ਼ ਦੇ ਲੜੀਦਾਰ ਪ੍ਰੋਗਰਾਮ ਦੇ ਤਹਿਤ 7ਵਾਂ ਪ੍ਰੋਗਰਾਮ ਹੈ। ਇਸ ਸਿੰਪੋਜ਼ੀਅਮ ਵਿਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਵਿਗਿਆਨੀ ਹਿੱਸਾ ਲੈ ਰਹੇ ਹਨ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲਿਆਂ ਦੇ ਪ੍ਰੋ. ਕਮਲਜੀਤ ਸਿੰਘ ਨੇ ਕੀਤੀ। ਆਈ.ਆਈ.ਟੀ ਕਾਨਪੁਰ ਦੇ ਪ੍ਰੋ. ਆਰ ਐਨ ਮੁਖਰਜੀ ਅਤੇ ਆਈ.ਆਈ.ਐਸ. ਕੋਲਕਾਤਾ ਦੇ ਸਾਬਕਾ ਡਾਇਰੈਕਟਰ ਨੇ ਮੁੱਖ ਭਾਸ਼ਣ ਦਿੱਤਾ ਅਤੇ ਇਸ ਤੱਥ `ਤੇ ਜ਼ੋਰ ਦਿੱਤਾ ਕਿ ਐਨਜੀਮੇਟਿਕ ਪ੍ਰਤਿਕ੍ਰਿਆਵਾਂ ਦੇ ਕੰਮ ਕਰਨ ਦੇ ਢੰਗ ਨੂੰ ਵਰਤ ਕੇ ਕੁਦਰਤੀ ਪ੍ਰਣਾਲੀ ਤੇ ਆਧਾਰਿਤ ਕੈਮਿਸਟਰੀ ਨੂੰ ਨਵੀਆਂ ਚੀਜ਼ਾਂ ਬਣਾਉਣ ਦੇ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਰਸਾਇਣ ਜੋ ਕਿ ਜ਼ਹਿਰੀਲੇ ਅਤੇ ਪ੍ਰਦੂਸਿ਼ਤ ਰਸਾਇਣ ਹੁੰਦੇ ਹਨ, ਨੂੰ ਇਸਤੇਮਾਲ ਕਰਨ ਵੇੇਲੇ ਉਨ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਅਣਗੌਲਿਆਂ ਨਹੀਂ ਕੀਤਿਆਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪ੍ਰਦੁਸ਼ਿਤ ਰਸਾਇਣਾਂ ਦੀ ਵਰਤੋਂ ਘੱਟ ਕਰਦੇ ਹੋਏ ਸਿਹਤ ਅਨੁਕੂਲਿਤ ਇਸਤੇਮਾਲ ਕਰਨਾ ਚਾਹੀਦਾ ਹੈ। ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਗੀਤਾ ਹੁੰਦਲ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਪ੍ਰੋ. ਸੁਬੋਧ ਕੁਮਾਰ, ਕੋਆਰਡੀਨੇਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ.
ਸੀ.ਐਸ.ਆਈ.ਆਰ-ਆਈ.ਆਈ.ਸੀ.ਟੀਹੈਦਰਾਬਾਦ ਤੋਂ ਪ੍ਰੋ. ਜੀ. ਨਾਰਾਹਾਰੀ ਸ਼ਾਸਤਰੀ, ਜਾਦਵਪੁਰ ਯੂਨੀਵਰਸਿਟੀ ਕੋਲਕਾਤਾ ਤੋਂ ਪ੍ਰੋ. ਸਮਰਸ਼ ਭੱਟਾਚਾਰੀਆ, ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪ੍ਰੋ. ਵਿਭਾ ਟੰਡਨ, ਆਈਆਈਐਸਆਰ ਮੋਹਾਲੀ ਦੇ ਪ੍ਰੋ. ਸੰਜੇ ਮੰਡਲ ਅਤੇ ਆਈ.ਆਈ.ਟੀ. ਬੰਬਈ ਦੇ ਪ੍ਰੋ. ਨੰਦ ਕਿਸ਼ੋਰ ਅਤੇ ਹੋਰ ਪ੍ਰਸਿੱਧ ਵਿਗਿਆਨਕਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।
ਇਸ ਵਿਚਾਰ-ਚਰਚਾ ਦੇ ਪ੍ਰਬੰਧਕੀ ਸਕੱਤਰ ਪ੍ਰੋ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਦੌਰਾਨ 14 ਵਿਗਿਆਨੀ ਆਪਣੇ ਖੋਜ ਪਰਚੇ ਪੇਸ਼ ਕਰਨਗੇ।ਇਸ ਦੌਰਾਨ 75 ਖੋਜ ਵਿਦਵਾਨ ਪੋਸਟਰਾਂ ਦੇ ਰੂਪ ਵਿੱਚ ਆਪਣੀ ਖੋਜ ਕਾਰਜ ਪੇਸ਼ ਕਰਨਗੇ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media