Sunday, December 22, 2024

ਇੰਟਰਨੈਸ਼ਨਲ ਵਰਡ ਸਿੰਡਰੋਮ ਜਾਗਰੂਕਤਾ ਦਿਵਸ ਮਨਾਇਆ ਗਿਆ

PPN2603201807ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਿਊਮਨ ਜੈਨੇਟਿਕਸ ਸੁਸਾਇਟੀ ਵੱਲੋਂ ਇੰਟਰਨੈਸ਼ਨਲ ਵਰਡ ਸਿੰਡਰੋਮ ਜਾਗਰੂਕਤਾ ਦਿਵਸ ਅਤੇ ਜੀਨਜ਼ ਲਈ ਜੀਨਸ ਵਿਸ਼ੇ `ਤੇ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਡਾਉਨ ਸਿੰਡਰੋਮ ਦੇ ਕ੍ਰੋਮੋਸੋਮਕਲ ਡਿਸਆਰਡਰ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਸੋਸਾਇਟੀ ਨੇ ਇਨ੍ਹਾਂ ਸਮਾਗਮਾਂ ਦਾ ਆਯੋਜਨ ਕੀਤਾ।ਇਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਸ਼ਮੂਲੀਅਤ ਕੀਤੀ।
ਵਿਭਾਗ ਦੇ ਮੁਖੀ ਡਾ. ਗੁਰਸੇਤਜ ਗਾਂਧੀ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕਤਿੀ ਗਈ।ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਵਿਸ਼ਵ ਡਾਊਨ ਸਿੰਡਰੋਮ ਜਾਗਰੂਕਤਾ ਦਿਵਸ ਵਜੋਂ ਕਿਉਂ ਮਾਨਤਾ ਦਿੱਤੀ ਗਈ ਹੈ।ਸਾਰੇ ਫੈਕਲਟੀ ਮੈਂਬਰਾਂ ਅਤੇ ਵਿਸ਼ੇਸ਼ ਬੁਲਾਰਿਆਂ ਨੂੰ ਯੂਨਾਈਟਿਡ ਨੇਸ਼ਨ ਦੇ ਡਾਊਨ ਸਿੰਡਰੋਮ ਦੇ ਪੀਲੇ ਅਤੇ ਨੀਲੇ ਰਿਬਨ ਪ੍ਰਤੀਕ ਵਜੋਂ ਲਗਾ ਕੇ ਸ਼ਾਮਿਲ ਕੀਤਾ ਗਿਆ। ਪ੍ਰੋਫੈਸਰ ਅਨੂਪਮ ਕੌਰ ਨੇ ਇਸ ਮੌਕੇ ਆਪਣੀ ਖੋਜ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਯੂਨੀਵਰਸਿਟੀ ਕੈਂਪਸ ਵਿਚ ਮਨੁਖੀ ਜੈਨੇਟਿਕਸ ਦੇ ਅਨੁਸ਼ਾਸਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸੁਸਾਇਟੀ ਨੇ “ਜੀਨਜ਼ ਫਾਰ ਜੇਨਜ਼” ਪ੍ਰੋਗਰਾਮ ਵੀ ਆਯੋਜਿਤ ਕੀਤਾ। ਇਸ ਵਿਚ ਭਾਗ ਲੈਣ ਵਾਲਿਆਂ ਨੇ ਕ੍ਰੋਮੋਸੋਮਸ, ਜੀਨਸ ਤੇ ਜੀਨ ਅਤੇ ਜੈਨੀਟਿਕ ਜਾਗਰੂਕਤਾ ਸੰਦੇਸ਼ਾਂ ਨਾਲ ਪਲੇਕਾਰਡ ਚੁੱਕੇ ਹੋਏ ਸਨ। ਇਸ ਮੌਕੇ ਮਿਸਟਰ ਅਤੇ ਮਿਸ ਜੀਨਜ਼ ਨੂੰ ਉਨ੍ਹਾਂ ਦੇ ਪਹਿਰਾਵੇ ਅਤੇ ਪਲਾਕਾਰਡ ਦੇ ਆਧਾਰ ਤੇ ਚੁਣਿਆ ਗਿਆ। ਇਸ ਸਮਾਗਮ ਵਿਚ ਜਾਗਰੂਕਤਾ ਮੁਹਿੰਮ ਅਧੀਨ ਵੱਖ ਵੱਖ ਸਟਾਲ ਲਗਾਏ ਗਏ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply