ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸ਼ਿਵ ਭੋਲਾ ਸੇਵਾ ਸੰਮਤੀ ਵਲੋਂ ਜ਼ਰੂਰਤਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵਲੋਂ 11ਵੀਂ ਵਾਰ ਲੋੜਵੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।ਇਸ ਮੌਕੇ ਲੜਕੀਆਂ ਨੂੰ ਸਮਾਨ ਵਿਚ ਟਰੰਕ, ਪੇਟੀ, ਬੈਡ,ਗੱਦੇ ਅਤੇ ਕੱਪੜੇ ਦਿੱਤੇ ਜਾਣਗੇ ਅਤੇ ਬਰਾਤਾਂ ਦਾ ਸਵਾਗਤ ਸ਼ਹਿਰ ਨਿਵਾਸੀ ਪਤਵੰਤੇ ਸੱਜਣਾਂ ਵੱਲੋਂ ਬੈਂਡ ਵਾਜ਼ਿਆਂ ਨਾਲ ਕੀਤਾ ਜਾਵੇਗਾ।ਇਸ ਮੌਕੇ ਜਨਕ ਰਾਜ ਮੀਮਸਾ, ਰਜਿੰਦਰ ਮਹਿਤਾ, ਸੱਜਣ ਕੁਮਾਰ, ਜੈਦੇਵਾ ਸ਼ਰਮਾ, ਮੇਘਰਾਜ, ਤਰਸੇਮ ਵਰਮਾ, ਮਹਿੰਦਰ ਪਾਲ, ਵਿਸ਼ਨੂੰ ਸ਼ਰਮਾ, ਭਾਰਤ ਭੂਸ਼ਨ, ਮੁਖ਼ਤਿਆਰ ਸਿੰਘ, ਸੁਰਿੰਦਰ ਕੁਮਾਰ, ਹਰਿੰਦਰ ਭੋਲਾ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media