ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾ `ਤੇ ਚੱਲਦਿਆਂ 41 ਹਜਾਰ ਡੋਪੋ ਬਣਾ ਕੇ ਪੰਜਾਬ ਵਿੱਚ ਪਹਿਲਾ ਨੰਬਰ ਹਾਸਲ ਕਰਨ ਵਾਲੇ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਪਰਮਪਾਲ ਸਿੰਘ ਦਾ ਪੰਜਾਬ ਪ੍ਰਦੇਸ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੱਚਰ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜਿਸ ਨੂੰ ਸਿਆਸੀ ਧੜੇਬੰਦੀ, ਜਾਤਪਾਤ ਅਤੇ ਧਰਮਾਂ ਦੇ ਭਿੰਨ ਭੇਦ ਤੋਂ ਉਪਰ ਉਠ ਖਤਮ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਉਹ ਪੁਲਿਸ ਨੂੰ ਪੂਰਾ ਸਹਿਯੋਗ ਕਰਦੇ ਹੋਏ ਨਸ਼ਾ ਵਿਰੋਧੀ ਕੈਂਪ ਲਗਾ ਕੇ ਜਿਆਦਤਰ ਨਸ਼ੇ ਦੀ ਲਪੇਟ ਵਿੱਚ ਆਉਣ ਵਾਲੇ 16 ਤੋ 25 ਸਾਲ ਉਮਰ ਦੇ ਨੌਜਵਾਨਾਂ ਨੂੰ ਘਰ ਘਰ ਜਾ ਕੇ ਨਸ਼ਾ ਨਾ ਕਰਨ ਲਈ ਪੇਰਿਤ ਕਰਨਗੇ।ਉਨਾਂ ਦੱਸਿਆ ਕਿ ਐਸ.ਐਸ.ਪੀ ਵਲੋ ਪਿੰਡ ਪਿੰਡ ਜੋ ਡੋਪੋ ਦੀ ਟੀਮ ਬਣਾਈ ਹੈ, ਉਸ ਵਿਚ ਸਾਬਕਾ ਫੌਜੀ, ਰਿਟਾਇਰਡ ਅਧਿਆਪਕ, ਸਾਬਕਾ ਸਿਹਤ ਅਫਸਰ ਆਦਿ ਵੀ ਸ਼ਾਮਿਲ ਕੀਤੇ ਹਨ, ਉਹ ਨਸ਼ੇ ਦੇ ਸੌਦਾਗਰਾਂਾ ਨੂੰ ਫੜਾਉਣ ਵਿਚ ਸਹਾਈ ਹੋਣਗੇ। ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੁਪਨਾ ਪੂਰਾ ਹੋਵੇਗਾ।ਇਸ ਮੌਕੇ ਰਵਿੰਦਰਪਾਲ ਸਿੰਘ ਹਦਾਇਤਪੁਰ, ਸੋਨੀ ਰੰਧਾਵਾ ਕੱਥੂਨੰਗਲ, ਰਾਜਦੀਪ ਸਿੰਘ ਰਾਜੇਵਾਲ, ਸੁਖਪਾਲ ਸਿੰਘ ਗਿੱਲ ਆਦਿ ਆਗੂ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media