Tuesday, January 14, 2025

ਈ.ਪੀ.ਐਫ.ਓ ਵੈਬਸਾਈਟ ’ਤੇ ਪੈਨਸ਼ਨਰ ਪੋਰਟਲ ਦੀ ਸ਼ੁਰੂਆਤ

Pensionਦਿੱਲੀ, 30 ਮਾਰਚ (ਪੰਜਾਬ ਪੋਸਟ ਬਿਊਰੋ) – ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ) ਨੇ ਪੈਨਸ਼ਨਰ ਪੋਰਟਲ <https://mis.epfindia.gov.in/PensionPaymentEnquiry> ਦੀ ਸ਼ੁਰੂਆਤ ਕੀਤੀ ਹੈ। ਈ.ਪੀ.ਐਫ.ਓ ਦੀ ਵੈਬਸਾਈਟ’ਤੇ ਮੌਜੂਦ ਇਸ ਪੋਰਟਲ ਤੋਂ ਪੈਨਸ਼ਨਰ ਪੈਨਸ਼ਨ ਸਬੰਧੀ ਸਾਰੀ ਜਾਣਕਾਰੀ, ਜਿਵੇਂ ਕਿ ਭੁਗਤਾਨ ਆਰਡਰ ਨੰਬਰ, ਪੈਂਸ਼ਨਰ ਭੁਗਤਾਨ ਆਦੇਸ਼ ਵੇਰਵਾ, ਪੈਂਸ਼ਨਰ ਪਾਸਬੁੱਕ ਜਾਣਕਾਰੀ, ਪੈਨਸ਼ਨ ਜਮ੍ਹਾਂ ਹੋਣ ਦੀ ਮਿਤੀ, ਪੈਸ਼ਨਰ ਜੀਵਨ ਪ੍ਰਮਾਣ ਪੱਤਰ ਆਦਿ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਪੈਨਸ਼ਨਰ ਦੇ ਜੀਵਨ ਪ੍ਰਮਾਣਪੱਤਰ ਜਮ੍ਹਾਂ ਨਾ ਹੋਣ ਜਾਂ ਅਸਵੀਕਾਰ ਹੋਣ ਦੀ ਸਥਿਤੀ ਵਿੱਚ ਜੀਵਨ ਪ੍ਰਮਾਣ ਪੱਤਰ ਦੀ ਸਥਿਤੀ ਸਬੰਧੀ ਜਾਣਕਾਰੀ ਮਿਲਣ ਵਿੱਚ ਸਹਾਇਤਾ ਮਿਲੇਗੀ।ਇਸ ਵਿੱਚ ਪੈਨਸ਼ਨ ਰੋਕੇ ਜਾਣ ਦਾ ਵੇਰਵਾ ਅਤੇ ਕਾਰਨ ਦੀ ਜਾਣਕਾਰੀ ਵੀ ਮਿਲ ਸਕੇਗੀ।ਮੈਂਬਰਾਂ ਦੀ ਸੁਵਿਧਾ ਲਈ ਬਿਹਤਰ `ਟਰੈਕ` ਸੁਵਿਧਾ ਦੀ ਸ਼ੁਰੂਆਤ ਕੀਤੀ ਹੈ।ਇਸ ਨਾਲ ਆਧਾਰ ਨੂੰ ਯੂ.ਏ.ਐਨ ਸੰਖਿਆ ਨਾਲ ਜੋੜਨ ਦੀ ਸਥਿਤੀ ਅਤੇ ਵਿਸ਼ੇਸ਼ ਰੂਪ ਵਿੱਚ ਵੇਰਵਾ ਨਾ ਮਿਲਣ ਦੀ ਸਥਿਤੀ ਵਿੱਚ ਜਾਣਕਾਰੀ ਮਿਲੇਗੀ।ਇਹ ਸੁਵਿਧਾ ਈ.ਪੀ.ਐਫ.ਓ ਦੀ ਵੈਬਸਾਈਟ www.epfindia.gov.in <http://www.epfindia.gov.in>’ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਸਹੂਲਤ ਨਾਲ ਈ.ਪੀ.ਐਫ.ਓ ਮੈਂਬਰ ਆਪਣੇ ਯੂ.ਏ.ਐਨ ਸੰਖਿਆ ਦੇ ਨਾਲ ਆਧਾਰ ਨੂੰ ਜੋੜਨ ਦਾ ਵੇਰਵਾ ਆਨਲਾਈਨ ਜਾਂਚ ਸਕਦੇ ਹਨ।ਇਸ ਦਾ ਲਾਭ ਉਠਾਉਣ ਲਈ ਮੈਂਬਰ ਨੂੰ ਯੂ.ਏ.ਐਨ ਸੰਖਿਆ ਦੇਣੀ ਹੋਵੇਗੀ। ਜਿਸ ਤੋਂ ਬਾਅਦ ਮੈਂਬਰ ਨੂੰ “>> Online Services >> e-KYC Portal>> TRACK eKYC. ਲਿੰਕ ” ’ਤੇ ਕਲਿੱਕ ਕਰਨਾ ਹੋਵੇਗਾ।ਇਸ ਤੋਂ ਬਾਅਦ ਮੈਂਬਰ ਨੂੰ ਯੂ.ਏ.ਐਨ ਸੰਖਿਆ ਦੇ ਸਬੰਧ ਵਿੱਚ ਅਸਲ ਵੇਰਵਾ ਪ੍ਰਾਪਤ ਹੋਵੇਗਾ।

Check Also

ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …

Leave a Reply