
ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ)- ਸਿੱਖ-ਸਦਭਾਵਨਾ ਦਲ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਏਕਤਾ ਦੇ ਹਾਮੀ,ਸਾਂਝੀਵਾਲਤਾ ਦੇ ਸੋਮੇ ਖਾਲਸਾ ਅਕਾਲ ਖੁਰਖ ਦੀ ਫੌਜ ਵਲੋਂ ਜਿਵੇਂ ਪੁਰਤਾਨ ਸਮੇਂ ‘ਪੰਥ ਵਸੇ ਮੈਂ ਉਜੜਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਸਿਧਾਂਤ ਨੂੰ ਨਿਭਾਉਦਿਆਂ ਘੋੜਿਆਂ ਦੀਆਂ ਕਾਠੀਆਂ ਤੇ ਭੁੱਖੇ ਪਿਆਸੇ ਰਹਿ ਕੇ ਘਰ- ਪਰਿਵਾਰ ਤੱਕ ਕੁਰਬਾਨ ਕਰ ਕੇ ਭੁੱਖੇ ਨੂੰ ਅੰਨ, ਪਿਆਸੇ ਨੂੰ ਪਾਣੀ, ਡਿੱਗੇ ਨੂੰ ਉਠਾਉਣ ਅਤੇ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਜਾਣ ਕੇ ਆਪਣਾ ਸਿਦਕ ਪਾਲਦੇ ਰਹੇ।ਖਾਲਸਾ ਪੰਥ ਨੂੰ ਦਸਮੇਸ਼ ਪਿਤਾ ਨੇ ਪ੍ਰਮਾਤਮ ਕੀ ਮੌਜ, ਇਸ ਦੁਨੀਆਂ ਦੀ ‘ਸਿਰਦਾਰੀ’ ਲਈ ਸਿਰਜਿਆ ਸੀ ਲੇਕਿਨ ਅੱਜ ਦੇ ਸੁਆਰਥ ਤੇ ਪਦਾਰਥ ਯੁੱਗ ਦੀ ਹਨੇਰੀ ‘ਚ ਗੁਰੂ ਦੇ ਦਰਸਾਏ ਮਾਰਗ ਤੋਂ ਥਿੜਕੇ ਅਸੀ ਆਪਣੇ ਸੌੜੇ ਸੁਆਰਥ ਲਈ ਵੰਡੀਆਂ ਪਾ ਕੇ ਭਰਾ-ਮਾਰੂ ਜੰਗ ‘ਚ ਬਦਲ ਰਹੀਆਂ ਜਾਪਦੀਆਂ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਪੱਖੋਂ ਪੱਛੜੇ ਹੋਏ ਪੰਥ ਕੌਮ ਦੀ ਚੜ੍ਹਦੀ ਕਲਾਂ ਅਤੇ ਆਨ-ਸ਼ਾਨ ਲਈ ਆਪਣੇ ਮਤਭੇਦਾਂ ਨੂੰ ਦੂਰ ਕਰਨ ਲਈ ਗੁਰੂ ਦੀ ਗੋਦ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਮਸਲੇ ਹੱਲ ਕਰੀਏ ਦੇ ਮਕਸਦ ਲਈ ਜੋ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਸੀ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਰਾਤ ਦੇ ਪੜਾਅ ਤੋਂ ਉਪਰੰਤ ਬਠਿੰਡਾ ਸ਼ਹਿਰ ਵਿਖੇ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ‘ਚ ਸ਼ਹਿਰ ਦੀਆਂ ਸੰਗਤਾਂ ਵਲੋਂ ਪੰਜ ਪਿਆਰਿਆਂ ਦਾ ਸਨਮਾਨ ਸਿਰੋਪਾਓ ਭੇਂਟ ਕਰਨ ਤੋਂ ਬਾਅਦ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਸੰਖੇਪ ਜਿਹਾ ਉਕਤ ਵਿਚਾਰ ਪ੍ਰਗਟ ਕੀਤੇ ਅਤੇ ਇਹ ਵੀ ਕਿਹਾ ਕਿ ਸਮੇਂ ਦੀ ਲੋੜ ਮਹਿਸੂਸ ਕਰਦਿਆਂ ਪੁਰਾਤਨ ਸਿੱਖਾਂ ਦੀ ਤਰ੍ਹਾਂ ਨਿਵਾਬੀਆਂ ਛੱਡ ਕੇ ਸੇਵਾਦਾਰੀਆਂ ਪਾਲਣ ਦੀ ਭਾਲ, ਸਵੇਰ ਦੇ ਨਿਰਾਜ਼ ਸ਼ਾਮ ਨੂੰ ਗਲੇ ਲੱਗੀਏ, ਸਰਬੱਤ ਦੇ ਭਲੇ, ਸਦਭਾਵਨਾਂ, ਸਾਂਝੀਵਾਲਤਾ, ਮਨੁੱਖੀ ਏਕਤਾ ਹੀ ਮਨੁੱਖਤਾ ਲਈ ਖੁਸ਼ਹਾਲੀ ਬਹਾਲ ਕਰਦੇ ਹੋਏ ਬੇਗਮਪੁਰਾ ਹਲੀਮੀ ਰਾਜ ਦੀ ਸਥਾਪਨਾ ਕਰਕੇ ਆਉਣ ਵਾਲੀ ਪਨੀਰੀ ਲਈ ਚੰਗਾ ਮਾਹੌਲ ਸਿਰਜਿਆ ਜਾ ਸਕੇ ਤਾ ਹੋਕਾ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਇਹ ਸਿੱਖ ਸਦਭਾਵਨਾ ਮਾਰਚ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਵੱਖ ਵੱਖ ਸ਼ਹਿਰ ਵਿਚੋਂ ਦੀ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੜਾਅ ਕਰਨ ਤੋਂ ਬਾਅਦ ਸਵੇਰੇ ਆਪਣੇ ਪੜਾਅ ਲਈ ਤੁਰਿਆ ਸੀ।