Sunday, September 8, 2024

ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋ ਸਲਾਨਾ ਅੰਤਰਾਸ਼ਟਰੀ ਗੁਰਮਤਿ ਕੈਂਪ ਵਿੱਚ ਬੈਲਜੀਅਮ ਤੋਂ ਹਰ ਸਾਲ ਦੀ ਤਰਾਂ ਵਿਦਿਆਰਥੀ ਹਿੱਸਾ ਲੈਣਗੇ

PPN07081404

ਬੈਲਜੀਅਮ, 7 ਅਗਸਤ (ਹਰਚਰਨ ਸਿੰਘ ਢਿਲ੍ਹੋ) – ਭਾਈ ਗੁਰਦਿਆਲ ਸਿੰਘ ਖਾਲਸਾ ਫਰਾਂਸ ਪੈਰਿਸ ਨਿਵਾਸੀ ਸਾਰਾ ਪ੍ਰਵਾਰ ਸੰਗਤਾਂ ਦੇ ਸਾਥ ਨਾਲ ਮਿਲਕੇ ਹਰ ਸਾਲ ਅੰਤਰਾਸ਼ਟਰੀ ਗੁਰਮਤਿ ਕੈਂਪ ਪੈਰਿਸ ਦੇ ਬੋਬਿਨੀ ਸ਼ਹਿਰ ਵਿਚ ਲਗਾਉਦੇ ਹਨ, ਇਸ ਕੈਂਪ ਵਿਚ ਸਾਰੀਆਂ ਦੁਨੀਆਂ ਤੋ ਵਿਦਿਆਰਥੀ, ਸਿਖਿਆਰਥੀ ਅਤੇ ਸਿਖਿਆ ਦੇਣ ਵਾਲੇ ਪ੍ਰੋਫੈਸ਼ਨਲ ਟੀਚਰ ਆਪੋ ਆਪਣਾ ਹਿੱਸਾ ਪਾ ਕੇ ਯੋਗਦਾਨ ਪਾਉਂਦੇ ਹਨ । ਇਸ ਗੁਰਮਤਿ ਕੈਂਪ ਵਿਚ ਪੰਜਾਬੀ ਗੁਰਮੁੱਖੀ ਪਾਠ, ਗੁਰਮਤਿ ਵਿਚਾਰ, ਕੀਰਤਨ, ਰਾਗ ਵਿਦਿਆ, ਗੁਰਬਾਣੀ ਸੰਥਿਆ, ਦਸਤਾਰ ਸਿਖਲਾਈ, ਗੱਤਕਾ ਸਿਖਲਾਈ, ਪੰਜਾਬੀ ਵਿਆਕਰਣ ਗਿਆਨ, ਤਬਲਾ ਜੋੜੀ ਅਤੇ ਵਾਜਾ ਹਾਰਮੋਨੀਆ ਸਿਖਲਾਈ, ਖੇਡਾਂ, ਸਮਾਗਮ ਅਤੇ ਧਾਰਮਿਕ ਫਿਲਮਾਂ ਗੁਰ ਸਾਹਿਬ ਜੀ ਦੀਆਂ ਜੀਵਨ ਸਾਖੀਆਂ ਅਤੇ ਸਿੱਖ ਇਤਿਹਾਸ ਘੱਲੂਘਾਰੇ ਨਾਲ ਸਬੰਧਿਤ ਬਣੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਹਨ । ”ਮਾਤਾ ਖੀਵੀ” ਜੀ ਨੂੰ ਸਮ੍ਰਪਿਤ ਇਹ ਗੁਰਮਤਿ ਕੈਂਪ 12 ਅਗਸਤ 2014 ਨੂੰ ਦਿਨ ਦੇ 11 ਵਜੇ ਤੋ ਸ਼ੁਰੂ ਹੋਵੇਗਾ, ਰਿਹਾਇਸ਼ ਅਤੇ ਖਾਣ ਪੀਣ ਦਾ ਖਾਸ ਪ੍ਰਬੰਧ ਹੋਵੇਗਾ । ਕੈਂਪ ਦੇ 23 ਅਗਸਤ ਨੂੰ ਸਮਾਪਤੀ ਸਮੇ ਹਿੱਸਾ ਲੈ ਰਹੇ ਯੋਗਤਾ ਅਨੁਸਾਰ ਬਚਿਆਂ ਨੂੰ ਬਹੁਮੁਲੈ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਅੱਜ ਦੇ ਫੌਰਨਰ ਭਾਸ਼ਾ ਦੀ ਦੌੜ ਵਿਚ ਹਿੱਸਾ ਲੈ ਰਹੇ ਬੱਚੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਗੁਰਮੁੱਖੀ ਤੋਂ ਦੂਰ ਕਰ ਰਹੇ ਹਨ, ਪਰ ਉਹ ਮਾਪੇ ਅਤੇ ਟੀਚਰ ਅਤੇ ਪ੍ਰਬੰਧਕ ਬਹੁਤ ਧੰਨਤਾ ਦੇ ਯੋਗ ਹਨ, ਜਿਹੜੇ ਆਪਣੇ ਬਚਿਆਂ ਨੂੰ ਪੰਜਾਬੀ ਗੁਰਮੁੱਖੀ ਨਾਲ ਜੋੜ ਕੇ ਆਉਣ ਵਾਲੀ ਸਿੱਖ ਫੁਲਵਾੜੀ ਨੂੰ ਵਧਦਾ ਫੁੱਲਦਾ ਕਰਨ ਵਿਚ ਸਹਾਈ ਹੂੰਦੇ ਹਨ, ਫੈਸ਼ਨੈਬਲ ਬੋਲੀ ਨੂੰ ਆਪਣਾਉਣ ਵਾਲੇ ਪੰਜਾਬੀਓ ਅਗਰ ਆਪਣੀ ਬੋਲੀ ਆਪਣੇ ਵਿਰਸੇ ਨੂੰ ਭੁੱਲ ਜਾਉਗੇ ਤਾਂ ਕੱਖਾਂ ਵਾਂਗ ਰੁੱਲ ਜਾਉਗੇ।
 ਇਸ ਕੈਂਪ ਵਿਚ ਸਾਰੀ ਦੁਨੀਆਂ ਤੋਂ ਸੁਲਝੈ ਹੋਏ ਸੱਜਣ ਪਹੂੰਚਦੇ ਹਨ। ਇੰਡੀਆ ਤੋ ਭਾਈ ਰਣਜੀਤ ਸਿੰਘ ਖਾਲਸਾ, ਭਾਈ ਰਾਜਪਾਲ ਸਿੰਘ ‘ਸੁਕ੍ਰਿਤ ਟਰੱਸਟ, ਰਾਗੀ ਬਲਦੇਵ ਸਿੰਘ ਯੂ ਕੇ, ਭਾਈ ਗੁਰਿੰਦਰ ਸਿੰਘ ਯੂ ਕੇ, ਰਾਣਾ ਰਣਜੀਤ ਸਿੰਘ ਯੂ ਕੇ, ਭਾਈ ਸਤਨਾਮ ਸਿੰਘ ਮੋਦਨਾ, ਇਟਲੀ ਸਿੱਖੀ ਸੇਵਾ ਸੋਸਾਇਟੀ, ਇਟਲੀ ਤਂੋ ਤਿੰਨ ਗਟਕਾ ਅਕੈਡਮੀ ਜਥੇ: ਸਮੇਤ ਸੰਤ ਜਰਨੈਲ ਸਿੰਘ ਗਟਕਾ ਅਕੈਡਮੀ, ਬਾਬਾ ਅਜੀਤ ਸਿੰਘ ਗਤਕਾ ਅਕੈਡਮੀ, ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ, ਸਵੀਡਨ ਤੋ ਬੀਬੀ ਕੁਲਵਿੰਦਰ ਕੌਰ ਖਾਲਸਾ ਪ੍ਰੌਫੈਸਰ, ਅਤੇ ਸ੍ਰ. ਬਲਦੇਵ ਸਿੰਘ ਜੀ ਬਾਜਵਾ ‘ਮੀਡੀਆਂ ਪੰਜਾਬ ‘ ਜਰਮਨੀ ਤੋ ਆਪਣੇ ਮੀਡੀਆਂ ਟੀਮ ਸਮੇਤ ਪਹੂੰਚ ਰਹੇ ਹਨ, ਸ੍ਰ. ਸਿਮਰਨ ਸਿੰਘ ਧਾਰਮਿਕ ਫਿਲਮਾਂ ਦੇ ਨਿਰਮਾਤਾ ਲੁਧਿਆਣੇ ਵਾਲੇ ਸੇਵਾ ਵਿਚ ਹਿੱਸਾ ਪਾਉਣ ਲਈ ਇਸ ਕੈਂਪ ਵਿਚ ਹਿਸਾ ਲੈ ਰਹੇ ਹਨ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply