
ਬਟਾਲਾ, 7 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋ ਸਮੇਂ ਸਮੇ ਜਾਰੀ ਹਦਾਇਤਾਂ ਤੇ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਵਿਖੇ ਵਰਦੀਆਂ ਵੰਡੀਆਂ ਗਈਆਂ। ਸਕੂਲ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਚਾਹਲ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਮੁਖਤਾਰ ਸਿੰਘ ਵੱਲੋ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਪ੍ਰਿੰਸੀਪਲ ਹਰਦੀਪ ਸਿੰਘ ਚਾਹਨ ਨੇ ਦੱਸਿਆ ਕਿ ਪ੍ਰਾਪਤ ਗਰਾਂਟ ਅਨੂਸਾਰ ਵਰਦੀਆਂ ਦੀ ਵੰਡ ਕਰ ਦਿਤੀ ਗਈ ਹੈ।ਸਰਕਾਰ ਵੱਲੋ ਪ੍ਰਾਪਤ ਗਰਾਂਟਾ ਦੀ ਸਹੀ ਵਰਤੋ ਕਰਕੇ ਵਿਦਿਆਰਥੀਆ ਨੂੰ ਪਹਿਲ ਦੇ ਅਧਾਰ ਤੇ ਸਹੂਲਤਾ ਦੇਣੀ ਸਾਡਾ ਮੁੱਖ ਮਕਸਦ ਹੈ। ਇਸ ਮੌਕੇ ਰਾਜਿੰਦਰ ਕੁਮਾਰ ਸ਼ਰਮਾ, ਜਤਿੰਦਰ ਸਿਘ, ਬਲਵਿੰਰ ਕੁਮਾਰ, ਸੰਦੀਪ ਸਿੰਘ, ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਸਤਿੰਦਰ ਕੌਰ, ਰਾਜ ਕੁਮਾਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media