
ਫਾਜਿਲਕਾ, 22 ਫਰਵਰੀ (ਵਿਨੀਤ ਅਰੋੜਾ)- ਸੀਮਾ ਸੁਰੱਖਿਆ ਬਲ ਬੀ.ਐਸ.ਐਫ. ਵੱਲੋਂ ਅੱਜ ਮੰਡੀ ਲਾਧੂਕਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸਰਜੀਤ ਕੁਮਾਰ ਜਿਆਣੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਚੌਧਰੀ ਜਿਆਣੀ ਨੇ ਬੀ.ਐਸ.ਐਫ. ਵੱਲੋਂ ਸਰਹੱਦਾਂ ਦੀ ਰਾਖੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੂਚੀ ਪੈਦਾ ਹੁੰਦੀ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉਥੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਉਨਾਂ ਨੇ ਇਸ ਮੌਕੇ ਦੱਸਿਆ ਕਿ ਲਾਧੁਕਾ ਵਿਖੇ ੩੦ ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾ ਜਾਵੇਗਾ ਅਤੇ ਰਾਮਪੁਰਾ ਚੌਕੀ ਨੂੰ ਸਾਫ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸੇ ਤਰਾਂ ਸਕੂਲ ਵਿਚ ਆਰਓ ਲਗਾਉਣ ਦੀ ਮੰਗ ਵੀ ਉਨਾਂ ਨੇ ਪ੍ਰਵਾਨ ਕਰ ਲਈ। ਇਸ ਤੋਂ ਪਹਿਲਾਂ ਬੀ.ਐਸ.ਐਫ. ਦੇ ਕਮਾਂਡੈਂਟ ਸ੍ਰੀ ਐਸ.ਬੀ. ਮੁਖਰਜੀ, ਡਿਪਟੀ ਕਮਾਂਡੈਂਟ ਰਾਕੇਸ਼ ਠਾਕੁਰ ਨੇ ਉਨਾਂ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਿਆ ਤੇ ਸਿਹਤ ਮੰਤਰੀ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਸਿਹਤ ਮੰਤਰੀ ਨੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸ਼ਲੈਸ਼ ਪਡਿੰਤ, ਸ: ਕਰਨੈਲ ਸਿੰਘ ਬੂਕ, ਸੋਹਨ ਲਾਲ ਡੰਗਰ ਖੇੜਾ, ਦਿਹਾਤ ਮੰਡਲ ਦੇ ਪ੍ਰਧਾਨ ਅਸੋਕ ਢਾਕਾ, ਜਨਰਲ ਸਕੱਤਰ ਰਾਮ ਕੁਮਾਰ, ਪ੍ਰਦੀਪ ਕੁਮਾਰ ਮੁਠਿਆਂ ਵਾਲੀ, ਸਿਹਤ ਮੰਤਰੀ ਦੇ ਪ੍ਰੈਸ ਸਕੱਤਰ ਬਲਜੀਤ ਸਹੋਤਾ ਅਤੇ ਉਨਾਂ ਦੇ ਨਿੱਜੀ ਸਕੱਤਰ ਸ: ਗੁਰਬਿੰਦਰਪਾਲ ਸਿੰਘ ਟਿੱਕਾ ਆਦਿ ਵੀ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media