Thursday, July 31, 2025
Breaking News

ਬੀ. ਐਸ. ਐੱਫ ਦੀ 129 ਬਟਾਲੀਅਨ ਵਲੋਂ ਨਸ਼ਾ ਮੁਕਤ ਖੇਡਾਂ, ਫਰੀ ਮੈਡੀਕਲ ਕੈਪ ਅਤੇ ਪ੍ਰਦਰਸ਼ਨੀ ਲਗਾਈ ਗਈ

PPN220216

ਫਾਜਿਲਕਾ, 22  ਫਰਵਰੀ (ਵਿਨੀਤ ਅਰੋੜਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਬੀ. ਐਸ. ਐਫ 129 ਬਟਾਲੀਅਨ ਵਲੋਂ ਨਸ਼ਾ ਮੁਕਤ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁਸਤੀ ਅਤੇ ਕਬੱਡੀ ਮੈਂਚ ਕਰਵਾਏ ਗਏ। ਇਸ ਮੌਕੇ ਤੇ ਬੀ. ਐਸ. ਐੱਫ ਵਲੋਂ ਮੈਡੀਕਲ ਕੈਂਪ ਅਤੇ ਹਥਿਆਰਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਕਿੜਿਆ ਵਾਲਾ, ਲੱਖੇ ਕੜਾਹੀਆ, ਬਹਿਕ ਖਾਸ, ਲੱਖਾ ਮੁਸਾਹਿਬ, ਲਾਧੂਕਾ, ਮੰਡੀ ਲਾਧੂਕਾ ਅਤੇ ਕਈ ਹੋਰ ਸਕੂਲਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਖੇਡਾਂ ‘ਚ ਕੁਸਤੀ ਅਤੇ ਕਬੱਡੀ ਦੇ ਮੈਂਚ ਕਰਵਾਏ ਗਏ। ਜਿਸ ਦਾ ਉਦਘਾਟਨ ਬੀ. ਐਸ. ਐੱਫ 129 ਬਟਾਲੀਅਨ ਦੇ ਡੀ. ਆਈ ਜੀ ਕੇ. ਕੇ ਸਰਮਾ ਨੇ ਰੀਬਨ ਕੱਟਕੇ ਕੀਤਾ। ਇਸ ਮੌਕੇ ‘ਤੇ ਉਨਾਂ ਦੇ ਨਾਲ ਐਸ. ਬੀ ਮੁਖਰਜੀ ਕਮਾਂਡੈਟ, ਮਹਿੰਦਰ ਲਾਲ ਸੈਕਿੰਡ ਇੰਨ ਕਮਾਡੈਟ ਅਤੇ ਡਾਂ ਸਾਲੈਸ ਪੰਡਤ ਤੇ ਬੀ. ਐਸ. ਐੱਫ ਦੇ ਜੁਵਾਨ ਅਤੇ ਮਹਿਲਾ ਜੁਵਾਨ ਵੀ ਮਾਜ਼ੂਦ ਸਨ। ਡੀ. ਆਈ. ਜੀ ਏ. ਕੇ ਸਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦਿਲ ਲਾਕੇ ਪੜਈ ਕਰੋ, ਮਿਹਨਤ ਕਰੋਂ ਅਤੇ ਖੇਡਾਂ ਵਿੱਚ ਵੀ ਪੂਰੀ ਰੂਚੀ ਰੱਖੋ, ਜੇਕਰ ਤੁਹਾਡਾ ਸਰੀਰ ਤੰਦਰੁੰਸਤ ਰਹੇਗਾ ਤਾਂ ਹੀ ਪੜਾਈ ਠੀਕ ਕਰ ਸਕੋਗੇ। ਉਨਾਂ ਕਿਹਾ ਕਿ ਨਸਿਆ ਤੋ ਦੂਰ ਅਤੇ ਹੋਰਾ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਰਿਤ ਕਰੋ। ਉਨਾਂ ਕਿਹਾ ਕਿ ਬੀ. ਐਸ. ਐੱਫ ਦਾ ਮਿਸ਼ਨ ਲੋਕਾਂ ਨੂੰ ਜਾਣਨਾ ਹੈ ਅਤੇ ਲੋਂਕ ਵੀ ਬੀ. ਐਸ. ਐੱਫ ਨੂੰ ਜਾਣਨ, ਇਸ ਮਹਿਤਵ ਲਈ ਸਕੂਲਾਂ ਵਿੱਚ ਖੇਡਾਂ ਦਾ ਅਤੇ ਮੈਡੀਕਲ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਪਿੰਡ ਲਾਧੂਕਾ ਦੇ ਸਰਪੰਚ ਦਰਸ਼ਨ ਰਾਮ ਨੇ ਬੀ. ਐਸ. ਐੱਫ ਦਾ ਧੰਨਵਾਦ ਕਰਦਿਆਂ ਨੇ ਕਿਹਾ ਕਿ ਇੰਨਾਂ ਜੁਵਾਨਾ ਨੇ ਸਰਹੱਦ ਤੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਹਿਯੋਗ ਦੇ ਰਹੇ ਹਨ। ਕੁਸਤੀ ਅਤੇ ਕਬੱਡੀ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਟਰੈਕ ਸੂਟ ਬੀ. ਐਸ. ਐੱਫ ਵਲੋਂ ਇਨਾਮ ਵਜੋਂ ਦਿੱਤੇ ਅਤੇ ਵਿਦਆਰਥੀਆਂ ਲਈ ਰੋਟੀ ਦਾ ਵੀ ਵਿਸ਼ੇਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ, ਕਮੇਟੀ ਪ੍ਰਧਾਨ ਜਸਪਾਲ ਸਿੰਘ, ਕਾਮਰੇਡ ਦਰਸ਼ਨ ਰਾਮ ਸਰਪੰਚ, ਮੇਹਰ ਸਿੰਘ ਸਾਬਕਾਂ ਸਰਪੰਚ, ਕਰਨੈਲ ਸਿੰਘ ਵਾਇਸ ਚੈਅਰਮੈਂਨ, ਮਾਸਟਰ ਹਰੀ ਚੰਦ, ਡੀ. ਪੀ ਪ੍ਰਵੀਨ ਕੁਮਾਰ, ਬਲਕਾਰ ਸਿੰਘ ਪਹਿਲਵਾਨ, ਤਿਲਕ ਰਾਜ, ਡਾਂ ਓੁਮ ਪ੍ਰਕਾਸ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply